ਹਰੀਸ਼ ਕਾਲੜਾ
- ਬਲਾਕ ਰੂਪਨਗਰ ਰਿਹਾ ਦਾਖਲਿਆਂ ਵਿਚ ਮੋਹਰੀ
ਰੂਪਨਗਰ, 11 ਅਗਸਤ 2020 - ਕੋਰੋਨਾ ਮਹਾਮਾਰੀ ਦੌਰਾਨ ਜਿੱਥੇ ਸਰਕਾਰੀ ਸਕੂਲਾਂ ਵਿਚ ਵੱਖ ਵੱਖ ਢੰਗਾਂ ਰਾਹੀਂ ਆਨਲਾਈਨ ਸਿਖਿਆ ਦਿੱਤੀ ਜਾ ਰਹੀ ਹੈ ਉਥੇ ਹੀ ਸਰਕਾਰੀ ਸਕੂਲਾਂ ਵਿਚ ਪਿਛਲੀ ਵਾਰ ਨਾਲੋਂ ਜਿਲ੍ਹਾ ਰੂਪਨਗਰ ਵਿੱਚ 10 .43 ਫੀਸਦੀ ਵਿਦਿਆਰਥੀਆਂ ਦਾ ਇਜਾਫਾ ਹੋਇਆ ਹੈ। ਜਿਲ੍ਹਾ ਸਿੱਖਿਆ ਅਫਸਰ ਰਾਜ ਕੁਮਾਰ ਖੋਸਲਾ ਅਤੇ ਜਰਨੈਲ ਸਿੰਘ ਨੇ ਦੱਸਿਆ ਕਿ ਬੀਤੇ ਸਾਲ ਪ੍ਰੀ- ਪ੍ਰਾਇਮਰੀ ਵਿਚ 6574 ਵਿਦਿਆਰਥੀਆਂ ਨੇ ਦਾਖਲਾ ਲਿਆ ਸੀ ਜਦੋ ਕਿ ਇਸ ਵਾਰ ਇਹ ਗਿਣਤੀ 8755 ਹੋ ਗਈ ਹੈ ਇਸੇ ਤਰ੍ਹਾਂ ਪਹਿਲੀ ਤੋਂ ਪੰਜਵੀ ਤਕ 20442 ਜਦੋ ਕਿ ਇਸ ਸਾਲ 21997 ਹੋਈ ਹੈ ਇਸੇ ਤਰਾਂ ਛੇਵੀ ਤੋਂ ਬਾਹਰਵੀਂ ਤਕ ਬੀਤੇ ਸਾਲ 33556 ਜਦੋ ਕਿ ਇਸ ਸਾਲ 36139 ਹੋਈ ਹੈ ਇਸ ਸਾਲ 6319 ਵਿਦਿਆਰਥੀਆਂ ਦਾ ਕੁਲ ਵਾਧਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਵਰਗ ਵਿਚ ਵਿਦਿਆਰਥੀਆਂ ਦੀ ਗਿਣਤੀ 13 .83 ਫੀਸਦੀ ਜਦੋ ਕਿ ਸੈਕੰਡਰੀ ਵਰਗ ਵਿੱਚ 7 .70 ਫੀਸਦੀ ਵਾਧਾ ਹੋਇਆ ਹੈ ਪ੍ਰਾਇਮਰੀ ਵਰਗ ਵਿਚ ਰੂਪਨਗਰ ਨੇ 515 ਦਾ ਵਾਧਾ ਦਰਜ ਕਰਕੇ ਪਹਿਲਾ ਜਦੋਕਿ ਨੰਗਲ ਦੇ 505 ਦਾ ਵਾਧਾ ਦਰਜ ਕਰਕੇ ਦੂਜਾ ਅਤੇ ਸ੍ਰੀ ਅਨੰਦਪੁਰ ਸਾਹਿਬ ਨੇ 468 ਦਾ ਵਾਧਾ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ ਇਸੇ ਤਰਾਂ ਸੈਕੰਡਰੀ ਵਰਗ ਵਿਚ ਰੂਪਨਗਰ ਨੇ 415 ਦਾ ਵਾਧਾ ਦਰਜ ਕਰਕੇ ਪਹਿਲਾ ਨੰਗਲ ਦੇ 344 ਦਾ ਵਾਧਾ ਦਰਜ ਕਰਕੇ ਦੂਜਾ ਅਤੇ ਝੱਜ ਨੇ 325 ਦਾ ਵਾਧਾ ਦਰਜ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਦਾਖਲਿਆਂ ਵਿਚ ਵਾਧੇ ਦਾ ਮੁੱਖ ਕਾਰਨ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਯੋਗ ਅਗਵਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ ਹੇਠ ਸਰਕਾਰੀ ਸਕੂਲਾਂ ਵਿਚ ਸਮਾਰਟ ਸਿੱਖਿਆ ਨੀਤੀ , ਪ੍ਰੋਜੈਕਟਰ , ਈ ਕੰਟੈਂਟ . ਰੰਗਦਾਰ ਫਰਨੀਚਰ , ਵਧੀਆ ਚਿੱਤਰਕਾਰੀ , ਵਧੀਆ ਨਤੀਜੇ ,ਟੀ ਵੀ ਚੈਨਲਾਂ ਰਾਹੀਂ ਵਧੀਆ ਸਿੱਖਿਆ , ਸਮੇਤ ਬਹੁਤ ਸਾਰੀਆਂ ਸਹੂਲਤਾਂ ਦੇਣਾ ਹੈ ਜਿਸ ਕਾਰਨ ਸਰਕਾਰੀ ਸਕੂਲ ਮਾਪਿਆਂ ਦੇ ਪਹਿਲੀ ਪਸੰਦ ਬਣ ਗਏ ਹਨ ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ ਰੰਜਨਾ ਕਟਿਆਲ , ਚਰਨਜੀਤ ਸਿੰਘ ਸੋਢੀ, ਹਰ ਭੁਪਿੰਦਰ ਕੌਰ , ਸੁਰਿੰਦਰ ਪਾਲ ਸਿੰਘ ਆਦਿ ਹਾਜ਼ਰ ਸਨ