ਹਰੀਸ਼ ਕਾਲੜਾ
ਰੂਪਨਗਰ, 12 ਅਗਸਤ 2020 : ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਹਾੜੇ ਮੌਕੇ ਭਾਰਤ ਸਰਕਾਰ ਵਲੋਂ ਵਕਾਰੀ ਭਾਰਤੀ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਦੇ ਨਾਲ ਸੰਯੁਕਤ ਰੂਪ ਚ 150 ਵਕਾਰੀ ਵਿਦੇਸ਼ੀ ਯੂਨੀਵਰਸਿਟੀਆਂ ਵਿਚ 150 ਲੈਕਚਰ ਅਤੇ ਵਿਚਾਰ ਚਰਚਾਵਾਂ ਬਾਬਤ ਸੈਮੀਨਾਰ ਆਯੋਜਿਤ ਕਰਵਾਉਣ ਦਾ ਫ਼ੈਸਲਾ ਲਿਆ ਗਿਆ । ਇਨ੍ਹਾਂ ਵਿਸ਼ੇਸ਼ ਸੈਮੀਨਾਰਾਂ ਨੂੰ ਕਰਵਾਉਣ ਪਿੱਛੇ ਮੁੱਖ ਉਦੇਸ਼ ਗਾਂਧੀਵਾਦੀ ਵਿਚਾਰਾਂ ਅਤੇ ਦਰਸ਼ਨਾਂ ਨੂੰ ਬੌਧਿਕ ਹਲਕਿਆਂ ਵਿਚ ਵਿਆਪਕ ਰੂਪ ਨਾਲ ਪ੍ਰਸਾਰਿਤ ਕਰਨਾ ਹੈ।
ਇਸ ਨੂੰ ਧਿਆਨ ਵਿਚ ਰੱਖਦੇ ਹੋਏ ਆਈ. ਆਈ. ਟੀ ਰੋਪੜ ਵਲੋਂ ਮਹਾਤਮਾ ਗਾਂਧੀ ਦੀ ਸਿੱਖਿਆਵਾਂ ਤੇ ਆਨਲਾਈਨ ਲੈਕਚਰ ਆਪਣੀ ਸਹਿਯੋਗੀ ਯੂਨੀਵਰਸਿਟੀ ਸਟੇਟ ਯੂਨੀਵਰਸਿਟੀ ਆਫ਼ ਨਿਊਯਾਰਕ , ਬਿੰਗਹੈਮਟਨ (ਸਨੀ) ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਹ ਲੈਕਚਰ 11 ਅਗਸਤ 2020 ਨੂੰ ਸ਼ਾਮ 5 ਵਜੇ ਭਾਰਤੀ ਮਾਨਕ ਸਮੇਂ (7:30 ਵਜੇ ਪੂਰਵੀ ਮਾਨਕ ਸਮੇਂ) ਤੇ ਕਰਵਾਇਆ ਗਿਆ। ਇਸ ਲੈਕਚਰ ਵਿਚ ਸਮਕਾਲੀਨ ਸਮੇਂ ਵਿਚ ਮਹਾਤਮਾ ਗਾਂਧੀ ਦੀ ਸਿੱਖਿਆਵਾਂ ਅਤੇ ਉਨ੍ਹਾਂ ਦੀ ਸਾਰਥਕਤਾ ਤੇ ਧਿਆਨ ਕੇਂਦਰਿਤ ਕਰਦੇ ਹੋਏ ਵਿਸ਼ੇਸ਼ ਚਰਚਾ ਕੀਤੀ ਗਈ। ਉੱਥੇ ਹੀ ਇਸ ਲੈਕਚਰ ਵਿਚ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਵਿਚਾਰਾਂ ਅਤੇ ਸਤਿਆਗ੍ਰਹਿ ਤੇ ਅਹਿੰਸਾ ਬਾਬਤ ਉਨ੍ਹਾਂ ਦੀ ਸਿੱਖਿਆ ਸਬੰਧੀ ਵੀ ਵਿਚਾਰ ਸਾਂਝੇ ਕੀਤੇ ਗਏ।
ਇਸ ਆਨਲਾਈਨ ਲੈਕਚਰ ਦਾ ਉਦੇਸ਼ ਮਹਾਤਮਾ ਗਾਂਧੀ ਅਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਸਿੱਖਿਆਵਾਂ ਤੇ ਆਧਾਰਿਤ ਵੱਖਵੱਖ ਪਹਿਲੂਆਂ ਨੂੰ ਲੈ ਕੇ ਦੁਨੀਆ ਭਰ ਦੇ ਨੌਜਵਾਨ ਦਿਮਾਗਾਂ ਨੂੰ ਸੰਵੇਦਨਸ਼ੀਲ ਕਰਨਾ ਸੀ। ਇਸ ਲੈਕਚਰ ਦਾ ਮੁੱਢ ਆਈ. ਆਈ. ਟੀ ਰੋਪੜ ਦੇ ਨਿਰਦੇਸ਼ਕ ਪ੍ਰੋ. ਸਰਿਤ ਕੁਮਾਰ ਦਾਸ ਵਲੋਂ ਬੰਨਿਆ ਗਿਆ ਅਤੇ ਇਸ ਤੋਂ ਬਾਅਦ ਬਿੰਗਹੈਮਟਨ (ਸਨੀ) ਦੇ ਮੁਖੀ ਪ੍ਰੋ. ਹਾਰਵੇ ਜੀ ਸਟੇਂਗਰ ਵਲੋਂ ਵਿਸ਼ੇਸ਼ ਚਰਚਾ ਕੀਤੀ ਗਈ। ਇਸ ਮਗਰੋਂ ਆਈ. ਆਈ. ਟੀ ਰੋਪੜ ਸਥਿਤ ਐਚ. ਐਸ. ਐਸ ਵਿਭਾਗ ਦੇ ਪ੍ਰੋ. ਬਿਜਾਯ ਬਰੂਆ ਵਲੋਂ ਵਰਤਮਾਨ ਸਮੇਂ ਵਿਚ ਮਹਾਤਮਾ ਗਾਂਧੀ ਦੀ ਸਿੱਖਿਆਵਾਂ ਦੀ ਸਾਰਥਿਕਤਾ ਦੇ ਬਾਬਤ ਵਿਚਾਰ ਸਾਂਝੇ ਕੀਤੇ ਗਏ। ਸਨੀ ਯੂਨੀਵਰਸਿਟੀ ਦੇ ਪ੍ਰਮੁੱਖ ਡੋਨਾਲਡ ਜੀ ਨਿਮੈਨ ਵਲੋਂ ਮਾਰਟਿਨ ਲੂਥਰ ਕਿੰਗ ਜੂਨੀਅਰ ਅਤੇ ਮਹਾਤਮਾ ਗਾਂਧੀ ਦੇ ਸਾਂਝੇ ਦ੍ਰਿਸ਼ਟੀਕੋਣ ਤੇ ਵਿਚਾਰ ਸਾਂਝੇ ਕੀਤੇ ਗਏ। ਅੰਤ ਵਿਚ, ਸਨੀ ਦੇ ਅੰਤਰਰਾਸ਼ਟਰੀ ਸਿੱਖਿਆ ਅਤੇ ਵੈਸ਼ਵਿਕ ਮਾਮਲਿਆਂ ਦੇ ਲਈ ਕਾਰਜਕਾਰੀ ਉੱਪ ਪ੍ਰਮੁੱਖ ਪ੍ਰੋ. ਕੇ ਸ੍ਰੀਹਰਿ ਵਲੋਂ ਸੰਬੋਧਨ ਕੀਤਾ ਗਿਆ। ਗਾਂਧੀ ਜੀ ਦੀ ਸਿੱਖਿਆਵਾਂ ਦੇ ਰਾਹੀਂ ਨੌਜਵਾਨਾਂ ਦੀ ਵੈਸ਼ਵਿਕ ਪਹੁੰਚ ਕਿਵੇਂ ਹੋ ਸਕਦੀ ਹੈ, ਇਸ ਤੇ ਵੀ ਵਿਆਪਕ ਚਰਚਾ ਕੀਤੀ ਗਈ।