ਰਜਨੀਸ਼ ਸਰੀਨ
- ਮਹੀਨਾਵਾਰ ਟੈਸਟਾਂ ਤੇ ਪੈਸ ਦਾ ਸੁਮੇਲ ਹੋਣਗੇ ਟੈਸਟ
ਐਸ.ਏ.ਐਸ.ਨਗਰ, 18 ਸਤੰਬਰ 2020 - ਸਕੂਲ ਸਿੱਖਿਆ ਵਿਭਾਗ ਦੀ ਅਗਵਾਈ ਵਿੱਚ ਐੱਸ.ਸੀ.ਆਰ.ਟੀ.ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 21 ਸਤੰਬਰ ਤੋਂ ਪੰਜਾਬ ਦੇ ਸਮੂਹ ਸਰਕਾਰੀ ਅਤੇ ਏਡਿਡ ਸਕੂਲਾਂ ਦੇ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ 'ਤੇ ਅਧਾਰਿਤ ਪੰਜਾਬ ਪ੍ਰਾਪਤੀ ਸਰਵੇਖਣ ਤੇ ਮਹੀਨਾਵਾਰ ਮੁਲਾਂਕਣ ਸਬੰਧੀ ਵਿਸ਼ਾਵਾਰ ਟੈਸਟਾਂ ਲਈ ਡੇਟ ਸ਼ਟਿ ਜਾਰੀ ਕਰ ਦਿੱਤੀ ਗਈ ਹੈ। ਇਨ੍ਹਾਂ ਟੈਸਟਾਂ ਲਈ ਵਿਭਾਗ ਦੇ ਸਕੂਲ ਮੁਖੀਆਂ, ਅਧਿਆਪਕਾਂ ਤੇ ਸਮੂਹ ਵਿਦਿਆਰਥੀਆਂ ਨੇ ਕਮਰਕੱਸੇ ਬੰਨ੍ਹ ਲਏ ਹਨ। ਇਸ ਸਬੰਧੀ ਵਿਭਾਗ ਵੱਲੋਂ ਵੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਐ.ਸਿੱ./ਸੈ.ਸਿੱ.) ਨੂੰ ਪੰਜਾਬ ਪ੍ਰਾਪਤੀ ਸਰਵੇਖਣ ਸਬੰਧੀ ਜਮਾਤਵਾਰ ਡੇਟਸ਼ੀਟ ਅਤੇ ਜ਼ਰੂਰੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। 21 ਸਤੰਬਰ ਨੂੰ ਪ੍ਰਾਇਮਰੀ ਵਰਗ ਵਿੱਚ ਜਮਾਤ ਪਹਿਲੀ ਤੋਂ ਜਮਾਤ ਪੰਜਵੀਂ ਤੱਕ ਦਾ ਪੰਜਾਬੀ, 22 ਸਤੰਬਰ ਨੂੰ ਇਹਨਾਂ ਜਮਾਤਾਂ ਦਾ ਗਣਿਤ, 23 ਸਤੰਬਰ ਨੂੰ ਜਮਾਤ ਤੀਜੀ ਤੋਂ ਪੰਜਵੀਂ ਦਾ ਵਾਤਾਵਰਨ ਸਿੱਖਿਆ, 24 ਸਤੰਬਰ ਨੂੰ ਪਹਿਲੀ ਤੋਂ ਪੰਜਵੀਂ ਜਮਾਤ ਦਾ ਅੰਗਰੇਜ਼ੀ ਵਿਸ਼ੇ ਅਤੇ 25 ਸਤੰਬਰ ਨੂੰ ਜਮਾਤ ਚੌਥੀ ਅਤੇ ਪੰਜਵੀਂ ਦਾ ਹਿੰਦੀ ਵਿਸ਼ੇ ਦਾ ਟੈਸਟ ਹੋਵੇਗਾ।
ਇਸੇ ਤਰ੍ਹਾਂ ਅੱਪਰ ਪ੍ਰਾਇਮਰੀ ਵਰਗ ਵਿੱਚ 21 ਸਤੰਬਰ ਨੂੰ ਛੇਵੀਂ ਜਮਾਤ ਦਾ ਗਣਿਤ, ਸੱਤਵੀਂ ਜਮਾਤ ਦਾ ਸਾਇੰਸ, ਅੱਠਵੀਂ ਜਮਾਤ ਦਾ ਪੰਜਾਬੀ, ਜਮਾਤ ਨੌਵੀਂ ਦਾ ਸਮਾਜਿਕ ਸਿੱਖਿਆ ਅਤੇ ਜਮਾਤ ਦਸਵੀਂ ਦਾ ਅੰਗਰੇਜ਼ੀ ਵਿਸ਼ੇ, 22 ਸਤੰਬਰ ਨੂੰ ਜਮਾਤ ਛੇਵੀਂ ਦਾ ਹਿੰਦੀ, ਜਮਾਤ ਸੱਤਵੀਂ ਦਾ ਸਮਾਜਿਕ ਸਿੱਖਿਆ, ਜਮਾਤ ਅੱਠਵੀਂ ਦਾ ਗਣਿਤ ,ਜਮਾਤ ਨੌਵੀਂ ਦਾ ਅੰਗਰੇਜ਼ੀ ਅਤੇ ਜਮਾਤ ਦਸਵੀਂ ਦਾ ਪੰਜਾਬੀ, 23 ਸਤੰਬਰ ਨੂੰ ਜਮਾਤ ਛੇਵੀਂ ਦਾ ਸਮਾਜਿਕ ਸਿੱਖਿਆ, ਸੱਤਵੀਂ ਜਮਾਤ ਦਾ ਗਣਿਤ, ਜਮਾਤ ਅੱਠਵੀਂ ਦਾ ਸਾਇੰਸ, ਜਮਾਤ ਨੌਵੀਂ ਦਾ ਪੰਜਾਬੀ ਅਤੇ ਜਮਾਤ ਦਸਵੀਂ ਦਾ ਹਿੰਦੀ ਵਿਸ਼ੇ, 24 ਸਤੰਬਰ ਨੂੰ ਜਮਾਤ ਛੇਵੀਂ ਦਾ ਪੰਜਾਬੀ, ਸੱਤਵੀਂ ਜਮਾਤ ਦਾ ਅੰਗਰੇਜ਼ੀ, ਅੱਠਵੀਂ ਜਮਾਤ ਦਾ ਹਿੰਦੀ, ਨੌਵੀਂ ਜਮਾਤ ਦਾ ਗਣਿਤ ਅਤੇ ਜਮਾਤ ਦਸਵੀਂ ਦਾ ਸਾਇੰਸ ਵਿਸ਼ੇ, 25 ਸਤੰਬਰ ਨੂੰ ਜਮਾਤ ਛੇਵੀਂ ਦਾ ਸਾਇੰਸ, ਜਮਾਤ ਸੱਤਵੀਂ ਦਾ ਪੰਜਾਬੀ, ਜਮਾਤ ਅੱਠਵੀਂ ਦਾ ਅੰਗਰੇਜ਼ੀ , ਜਮਾਤ ਨੌਵੀਂ ਦਾ ਹਿੰਦੀ ,ਜਮਾਤ ਦਸਵੀਂ ਦਾ ਸਮਾਜਿਕ ਸਿੱਖਿਆ, 26 ਸਤੰਬਰ ਨੂੰ ਜਮਾਤ ਛੇਵੀਂ ਦਾ ਅੰਗਰੇਜ਼ੀ, ਜਮਾਤ ਸੱਤਵੀਂ ਦਾ ਹਿੰਦੀ, ਜਮਾਤ ਅੱਠਵੀਂ ਦਾ ਸਮਾਜਿਕ ਸਿੱਖਿਆ, ਜਮਾਤ ਨੌਵੀਂ ਦਾ ਸਾਇੰਸ, ਜਮਾਤ ਦਸਵੀਂ ਦਾ ਗਣਿਤ ਵਿਸ਼ੇ ਦਾ ਟੈਸਟ ਹੋਵੇਗਾ।
ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਵਰਗ ਵਿੱਚ ਮਿਤੀ 21 ਸਤੰਬਰ ਨੂੰ ਜਮਾਤ ਗਿਆਰ੍ਹਵੀਂ ਦਾ ਪੰਜਾਬੀ ( ਜਨਰਲ) ,ਜਮਾਤ ਬਾਰ੍ਹਵੀਂ ਦਾ ਅੰਗਰੇਜ਼ੀ (ਜਨਰਲ), 22 ਸਤੰਬਰ ਨੂੰ ਜਮਾਤ ਗਿਆਰ੍ਹਵੀਂ ਦਾ ਕੰਪਿਊਟਰ ਸਾਇੰਸ ਅਤੇ ਜਮਾਤ ਬਾਰ੍ਹਵੀਂ ਦਾ ਪੰਜਾਬੀ (ਜਨਰਲ), 23 ਸਤੰਬਰ ਨੂੰ ਜਮਾਤ ਗਿਆਰ੍ਹਵੀਂ ਦਾ ਅੰਗਰੇਜ਼ੀ (ਜਨਰਲ) ਅਤੇ ਜਮਾਤ ਬਾਰ੍ਹਵੀਂ ਦਾ ਵਾਤਾਵਰਨ ਸਿੱਖਿਆ, 24 ਸਤੰਬਰ ਨੂੰ ਜਮਾਤ ਗਿਆਰ੍ਹਵੀਂ ਦਾ ਵਾਤਾਵਰਨ ਸਿੱਖਿਆ, ਜਮਾਤ ਬਾਰ੍ਹਵੀਂ ਦਾ ਕੰਪਿਊਟਰ ਸਾਇੰਸ, 25 ਸਤੰਬਰ ਨੂੰ ਜਮਾਤ ਗਿਆਰ੍ਹਵੀਂ ਦਾ ਅਕਾਊਂਟੈਂਸੀ -1/ਪੰਜਾਬੀ/ਅੰਗਰੇਜ਼ੀ/ਹਿੰਦੀ ( ਇਲੈਕਟਿਵ) ,ਜਮਾਤ ਬਾਰ੍ਹਵੀਂ ਦਾ ਗਣਿਤ/ਬਾਇਓਲੋਜੀ, 26 ਸਤੰਬਰ ਨੂੰ ਜਮਾਤ ਗਿਆਰ੍ਹਵੀਂ ਦਾ ਬਿਜਨਸ ਸਟੱਡੀਜ਼ /ਹੋਮ ਸਾਇੰਸ/ ਫ਼ਿਜ਼ਿਕਸ /ਡਰਾਇੰਗ ਅਤੇ ਪੇਂਟਿੰਗ/ ਸਰੀਰਕ ਸਿੱਖਿਆ ,ਜਮਾਤ ਬਾਰ੍ਹਵੀਂ ਦਾ ਅਕਾਊਂਟੈਂਸੀ -2 /ਜਿਓਗਰਾਫ਼ੀ, 28 ਸਤੰਬਰ ਜਮਾਤ ਗਿਆਰ੍ਹਵੀਂ ਦਾ ਗਣਿਤ /ਬਾਇਓਲੋਜੀ ,ਜਮਾਤ ਬਾਰ੍ਹਵੀਂ ਦਾ ਬਿਜ਼ਨਸ ਸਟੱਡੀਜ਼/ਰਾਜਨੀਤੀ ਸ਼ਾਸ਼ਤਰ /ਫਿਜ਼ਿਕਸ, 29 ਸਤੰਬਰ ਨੂੰ ਜਮਾਤ ਗਿਆਰ੍ਹਵੀਂ ਦਾ ਐਮ.ਓ.ਪੀ./ਹਿਸਟਰੀ, ਜਮਾਤ ਬਾਰ੍ਹਵੀਂ ਦਾ ਇਕਨਾਮਿਕਸ, 30 ਸਤੰਬਰ ਨੂੰ ਜਮਾਤ ਗਿਆਰ੍ਹਵੀਂ ਦਾ ਇਕਨਾਮਿਕਸ/ਕਮਿਸਟਰੀ, ਜਮਾਤ ਬਾਰ੍ਹਵੀਂ ਦਾ ਐੱਫਈਬੀ/ਹਿਸਟਰੀ /ਕਮਿਸਟਰੀ, 1 ਅਕਤੂਬਰ ਨੂੰ ਜਮਾਤ ਗਿਆਰ੍ਹਵੀਂ ਦਾ ਰਾਜਨੀਤੀ ਸ਼ਾਸ਼ਤਰ ,ਜਮਾਤ ਬਾਰ੍ਹਵੀਂ ਦਾ ਹੋਮ ਸਾਇੰਸ / ਸਰੀਰਕ ਸਿੱਖਿਆ / ਡਰਾਇੰਗ ਅਤੇ ਪੇਂਟਿੰਗ, 3 ਅਕਤੂਬਰ ਨੂੰ ਜਮਾਤ ਗਿਆਰ੍ਹਵੀਂ ਦਾ ਜਿਓਗਰਾਫ਼ੀ , ਜਮਾਤ ਬਾਰ੍ਹਵੀਂ ਦਾ ਪੰਜਾਬੀ/ਅੰਗਰੇਜ਼ੀ/ਹਿੰਦੀ(ਇਲੈਕਟਿਵ) ਵਿਸ਼ਿਆਂ ਦਾ ਟੈਸਟ ਹੋਵੇਗਾ|
ਡਾਇਰੈਕਟਰ ਐੱਸ.ਸੀ.ਈ.ਆਰ.ਟੀ ਵੱਲੋਂ ਅਨੁਸਾਰ ਪਹਿਲੀ ਜਮਾਤ ਲਈ 10 ਪ੍ਰਸ਼ਨ, ਦੂਜੀ ਤੋਂ ਪੰਜਵੀਂ ਜਮਾਤ ਲਈ ਕੁੱਲ 15 ਪ੍ਰਸ਼ਨ ਪੁੱਛੇ ਜਾਣਗੇ ਅਤੇ ਹਰ ਪ੍ਰਸ਼ਨ 2 ਅੰਕ ਦਾ ਹੋਵੇਗਾ| ਇਸ ਪ੍ਰਕਾਰ ਜਮਾਤ ਛੇਵੀਂ ਤੋਂ ਜਮਾਤ ਬਾਰ੍ਹਵੀਂ ਤੱਕ ਹਰ ਵਿਸ਼ੇ ਦੇ ਕੁੱਲ 20 ਪ੍ਰਸ਼ਨ ਪੁੱਛੇ ਜਾਣਗੇ ਅਤੇ ਹਰ ਪ੍ਰਸ਼ਨ ਦੇ 2 ਅੰਕ ਹੋਣ ਅਨੁਸਾਰ ਹਰ ਵਿਸ਼ੇ ਦਾ ਪੇਪਰ 20 ਅੰਕਾਂ ਦਾ ਹੋਵੇਗਾ। ਇਹ ਮੁਲਾਂਕਣ ਸਾਰੀਆਂ ਜਮਾਤਾਂ ਦੇ ਅਗਸਤ ਮਹੀਨੇ ਦੇ ਪਾਠਕ੍ਰਮ 'ਤੇ ਅਧਾਰਿਤ 'ਤੇ ਹੋਵੇਗਾ। ਮੁਲਾਂਕਣ ਪੱਤਰਾਂ ਦੇ ਸਾਰੇ ਪ੍ਰਸ਼ਨ ਕੁਇਜ਼ ਰੂਪ ਵਿੱਚ ਹੋਣਗੇ ਜਿਸ ਵਿੱਚ ਵਿਦਿਆਰਥੀਆਂ ਵੱਲੋਂ ਆਪਣੀ ਸਟੂਡੈਂਟ ਆਈ ਡੀ ਭਰਨੀ ਹੋਵੇਗੀ| ਮੁਲਾਂਕਣ ਪੱਤਰ ਦੇ ਸਾਰੇ ਪ੍ਰਸ਼ਨ ਬਹੁਵਿਕਲਪੀ ਹੋਣਗੇ ਅਤੇ ਹਰ ਪੇਪਰ ਦਾ ਲਿੰਕ ਦੋ ਦਿਨ ਲਈ ਖੁੱਲ੍ਹਾ ਰਹੇਗਾ| ਮੁੱਖ ਦਫ਼ਤਰ ਵੱਲੋਂ ਮੁਲਾਂਕਣ ਪੱਤਰ ਦਾ ਲਿੰਕ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ( ਐ.ਸਿੱ/ਸੈ.ਸਿੱ) ਨੂੰ ਮੁਲਾਂਕਣ ਤੋਂ ਇੱਕ ਦਿਨ ਪਹਿਲਾਂ ਭੇਜ ਦਿੱਤਾ ਜਾਵੇਗਾ।