ਹਰੀਸ਼ ਕਾਲੜਾ
- ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਕੰਨਿਆ ਸਕੂਲ ਨੂੰ ਵੀ ਮਿਲਿਆ ਵਿਸੇਸ਼ ਸਨਮਾਨ
ਸ੍ਰੀ ਅਨੰਦਪੁਰ ਸਾਹਿਬ, 19 ਸਤੰਬਰ 2020 - ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਦੇਖ ਰੇਖ ਹੇਠ ਜ਼ਿਲ੍ਹਾ ਰੂਪਨਗਰ ਦੇ 14 ਸਮਾਰਟ ਸਕੂਲਾਂ ਨੂੰ ਪ੍ਰਸ਼ੰਸ਼ਾ ਪੱਤਰ ਜਾਰੀ ਕੀਤੇ ਗਏ ਹਨ ਜਿਸ ਦੀ ਪਹਿਲੀ ਲੜੀ ਤਹਿਤ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜ ਕੁਮਾਰ ਖੋਸਲਾ ਵਲੋਂ 7 ਸਕੂਲਾਂ ਨੂੰ ਉਨ੍ਹਾਂ ਦੇ ਸਕੂਲਾਂ ਵਿਚ ਜਾ ਕੇ ਪ੍ਰਸ਼ੰਸ਼ਾ ਪੱਤਰ ਦਿੱਤੇ ਗਏ।
ਜ਼ਿਲ੍ਹਾ ਸਿੱਖਿਆ ਅਫਸਰ ਖੋਸਲਾ ਨੇ ਕਿਹਾ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਸਮਾਰਟ ਸਕੂਲ ਪ੍ਰੋਜੈਕਟ ਤਹਿਤ ਵਡਮੁੱਲਾ ਯੋਗਦਾਨ ਪਾਉਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਣਾ ਦੇ ਪ੍ਰਿੰਸੀਪਲ ਜਗਤਾਰ ਸਿੰਘ , ਸਰਕਾਰੀ ਮਿਡਲ ਸਕੂਲ ਖੱਡ ਰਾਜਗੀਰੀ ਦੇ ਇੰਚਾਰਜ ઠਮਨਪ੍ਰੀਤ ਸਿੰਘ , ਸਰਕਾਰੀ ਹਾਈ ਸਕੂਲ ਰਾਏਪੁਰ ਦੀ ਇੰਚਾਰਜ ઠਅਧਿਆਪਕਾਂ ਸੀਮਾ ਦੇਵੀ , ਸਰਕਾਰੀ ਹਾਈ ਸਕੂਲ ਬੜਵਾ ਦੇ ਮੁੱਖ ਅਧਿਆਪਕ ਸੁਖਵਿੰਦਰ ਸਿੰਘ , ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੱਸੇਵਾਲ ਦੇ ਪ੍ਰਿੰਸੀਪਲ ਰਵਿੰਦਰ ਸਿੰਘ , ਸਰਕਾਰੀ ਸੀਨੀਅਰ ਕੰਨਿਆ ઠਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ਼ਾਮ ਸੁੰਦਰ ਸੋਨੀ , ਅਤੇ ਸਰਕਾਰੀ ਮਿਡਲ ਸਕੂਲ ਰਾਏਪੁਰ ਸਾਹਨੀ ਦੇ ઠਇੰਚਾਰਜ ਸੁਖਜੀਤ ਸਿੰਘ ਨੂੰ ਪ੍ਰਸ਼ੰਸ਼ਾ ਪੱਤਰ ਦਿੱਤੇ ਗਏ।
ਸਿੱਖਿਆ ਅਧਿਕਾਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਸਕੂਲਾਂ ਦੀ ਕਿਤਾਬਾਂ ਦੀ ਵੰਡ , ਬੱਚਿਆਂ ਦੀ ਗਿਣਤੀ ਵਿਚ ਵਾਧਾ , ਪਾਸ ਦੀ ਤਿਆਰੀ , ਟੀ ਵੀ ਪ੍ਰੋਗਰਾਮ , ਰੇਡੀਓ ਪ੍ਰੋਗਰਾਮ , ਪੰਜਾਬ ਐੱਜੂ ਕੇਅਰ ਐੱਪ ਤਹਿਤ ઠਵਧੀਆ ਕਾਰਗੁਜ਼ਾਰੀ ਕਾਰਨ ਇਨ੍ਹਾਂ ਨੂੰ ਇਹ ਪ੍ਰਸ਼ੰਸ਼ਾ ਪੱਤਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਬਾਕੀ ਸਕੂਲ ਵੀ ਪੈਸ ਸਰਵੇਖਣ ਸੰਬੰਧੀ ઠਸਖਤ ਮਿਹਨਤ ਲਈ ਜੁਟ ਜਾਣ। ਇਸ ਮੌਕੇ ਸਮਾਰਟ ਸਕੂਲ ਸੈਂਟਰ ਪ੍ਰਿੰਸੀਪਲ ਵਰਿੰਦਰ ਸ਼ਰਮਾ ਤੇ ਪ੍ਰਿੰਸੀਪਲ ਮੇਜਰ ਸਿੰਘ , ਉਪ ਜਿਲ੍ਹਾ ਸਿਖਿਆ ਅਫਸਰ , ਸੁਰਿੰਦਰਪਾਲ ਸਿੰਘ ਅਤੇ ਚਰਨਜੀਤ ਸਿੰਘ ਸੋਢੀ , ਪ੍ਰਿੰਸੀਪਲ ਗੁਰਸ਼ਰਨ ਸਿੰਘ, ਦਿਆਂ ਸਿੰਘ , ਹਿੰਮਤ ਸਿੰਘ , ਹਰਮੇਸ਼ ਲਾਦੀ, ਰਾਮ ਸਿੰਘ ਸਮੇਤ ਸਕੂਲਾਂ ਦਾ ਸਟਾਫ ਹਾਜ਼ਰ ਸੀ।