ਅਸ਼ੋਕ ਵਰਮਾ
ਬਠਿੰਡਾ, 17 ਅਕਤੂਬਰ 2020 - ਸਟੇਟ ਬੈਂਕ ਆਫ਼ ਇੰਡੀਆ, ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰ.ਸੇਟੀ) ਬਠਿੰਡਾ ਦੀਆਂ ਵਿਦਿਆਰਥਣਾਂ ਨੂੰ ਕੋਰਸ ਖ਼ਤਮ ਹੋਣ ਉਪਰੰਤ ਵਿਭਾਗ ਦੇ ਆਈ.ਟੀ.ਓ. ਸ਼੍ਰੀ ਐਮ.ਐਲ. ਟੁਟਰੇਜ਼ਾ ਵਲੋਂ ਸਰਟੀਫ਼ਿਕੇਟਾਂ ਦੀ ਵੰਡੀ ਕੀਤੀ ਗਈ। ਇਹ ਜਾਣਕਾਰੀ ਸੰਸਥਾ ਦੇ ਡਾਇਰੈਕਟਰ ਸ. ਸੁਰਿੰਦਰ ਸਿੰਘ ਢੱਲਾ ਨੇ ਦਿੱਤੀ।ਇਸ ਮੌਕੇ ਸ. ਢੱਲਾ ਨੇ ਜਿੱਥੇ ਸੰਸਥਾ ਵਲੋਂ ਹੁਣ ਤੱਕ ਕੀਤੇ ਗਏ ਕਾਰਜਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਉੱਥੇ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਵੀ ਕੀਤੀ।
ਇਸ ਮੌਕੇ ਸ਼੍ਰੀ ਐਮ.ਐਲ. ਟੁਟਰੇਜ਼ਾ ਨੇ ਸਿੱਖਿਆਰਥੀਆਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕਰਦਿਆਂ ਉਨਾਂ ਨੂੰ ਆਪਣੇ ਹੁਨਰ ਨੂੰ ਰੁਜ਼ਗਾਰ ਵਿਚ ਬਦਲਣ ਲਈ ਪ੍ਰੇਰਿਤ ਕੀਤਾ। ਉਨਾਂ ਸਿਖਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਹੁਨਰ ਨੂੰ ਪਹਿਚਾਣਦੇ ਹੋਏ ਆਪਣੇ ਪੈਰਾ 'ਤੇ ਖੜੇ ਹੋ ਕੇ ਆਪਣੇ ਮਾਤਾ-ਪਿਤਾ ਦਾ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ। ਇਸ ਮੌਕੇ ਸ਼੍ਰੀਮਤੀ ਸੋਨੀਆਂ ਚੱਠਾ (ਫ਼ੈਕਲਟੀ), ਸ਼੍ਰੀਮਤੀ ਪਰਵਿੰਦਰ ਕੌਰ, ਗੁਰਸੰਤ ਪ੍ਰਤਾਪ, ਕਾਜਲ ਬਾਂਸਲ ਅਤੇ ਮੈਡਮ ਰਾਜਿੰਦਰ ਕੌਰ ਤੋਂ ਇਲਾਵਾ ਹੋਰ ਵੱਖ-ਵੱਖ ਨੁਮਾਇੰਦੇ ਹਾਜ਼ਰ ਸਨ।