ਅੰਮ੍ਰਿਤਸਰ, 22 ਅਕਤੂਬਰ, 2020 : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਡਾ: ਜਸਪਾਲ ਸਿੰਘ ਸੰਧੂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਲਾਅ ਦੇ ਵਾਈਸ ਚਾਂਸਲਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ ਜਦੋਂਕਿ ਪ੍ਰੋ. ਕਾਹਲੋਂ, ਰਜਿਸਟਰਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਇਸ ਲਾਅ ਯੂਨੀਵਰਸਿਟੀ ਦੇ ਰਜਿਸਟਰਾਰ ਦਾ ਵਾਧੂ ਚਾਰਜ ਸੰਭਾਲਣਗੇ।
ਉਪ ਕੁਲਪਤੀ ਨੇ ਪਹਿਲਾਂ ਹੀ ਯੂਜੀਸੀ ਐਕਟ ਦੀ ਧਾਰਾ 2-ਐਫ ਤਹਿਤ ਮਨਜ਼ੂਰੀ ਲਈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੂੰ ਲਿਖਿਆ ਹੈ। ਉਨ੍ਹਾਂ ਮੌਜੂਦਾ ਬਾਰ ਅਕਾਦਮਿਕ ਸਾਲ ਲਈ ਐਲਐਲਬੀ ਕੋਰਸ ਸ਼ੁਰੂ ਕਰਨ ਲਈ ਉਨ੍ਹਾਂ ਦੀ ਸਹਿਮਤੀ ਲਈ ਬਾਰ ਕੌਂਸਲ ਆਫ਼ ਇੰਡੀਆ ਦੇ ਸਕੱਤਰ ਨੂੰ ਵੀ ਪੱਤਰ ਲਿਖਿਆ ਹੈ। ਪ੍ਰੋ: ਕਾਹਲੋਂ ਨੇ ਕਿਹਾ ਕਿ ਯੂਨੀਵਰਸਿਟੀ ਛੇਤੀ ਹੀ ਐਲਐਲਬੀ ਕੋਰਸ ਚਲਾਉਣ ਲਈ ਠੇਕੇ ਦੇ ਅਧਾਰ ‘ਤੇ ਅਧਿਆਪਕਾਂ ਦੀ ਨਿਯੁਕਤੀ ਕਰੇਗੀ ਅਤੇ ਸਮੇਂ ਸਿਰ ਨਿਯਮਤ ਫੈਕਲਟੀ ਦੀ ਭਰਤੀ ਕਰੇਗੀ।