ਰਜਨੀਸ਼ ਸਰੀਨ
ਨਵਾਂਸਹਿਰ, 23 ਅਕਤੂਬਰ 2020 - ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸ਼ਹੀਦ ਭਗਤ ਸਿੰਘ ਨਗਰ ਸੁਸ਼ੀਲ ਕੁਮਾਰ ਤੁਲੀ , ਡੀ ਐੱਸ ਐੱਮ ਪ੍ਰਿੰਸੀਪਲ ਰਜਨੀਸ਼ ਕੁਮਾਰ , ਸਿੱਖਿਆ ਵਿਭਾਗ ਦੇ ਬੁਲਾਰੇ ਪ੍ਰਮੋਦ ਭਾਰਤੀ ਦੀ ਅਗਵਾਈ ਸਮਾਰਟ ਸਕੂਲ਼ਾਂ ਸਟੇਜ ੨ ਸਬੰਧੀ ਬਲਾਕ ਔੜ ਦੇ ਸਮੂਹ ਪ੍ਰਿੰਸੀਪਲ , ਹੈਡਮਾਸਟਰ ਅਤੇ ਸਕੂਲ ਇੰਚਾਰਜ ਦੀ ਵਿਸ਼ੇਸ਼ ਮੀਟਿੰਗ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਹਿਆਲਾ ਵਿਖੇ ਹੋਈ।
ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਸੁਸ਼ੀਲ ਕੁਮਾਰ , ਡੀ.ਐਸ.ਐਮ ਪ੍ਰਿੰ.ਰਜਨੀਸ਼ ਕੁਮਾਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਸਮਾਰਟ ਬਣਨ ਨਾਲ ਸਰਕਾਰੀ ਸਕੂਲਾਂ ਚ ਵਿਆਪਕ ਸੁਧਾਰ ਹੋਏ ਹਨ ਤੇ ਸਿੱਖਿਆ ਸਹੂਲਤਾਂ ਵਿੱਚ ਵੀ ਵਾਧਾ ਹੋਇਆ ਹੈ। ਉਹਨਾਂ ਇਸ ਮੌਕੇ ਸਮੂਹ ਸਕੂਲ ਮੁੱਖੀਆ ਨੂੰ ਅਪੀਲ ਕੀਤੀ ਕਿ ਸਿੱਕਿਆ ਵਿਭਾਗ ਵਲੋਂ ਸਮਾਰਟ ਸਕੂਲ ਏਜੰਡੇ ਦੇ ਪੈਰਾਮੀਟਰ ਨੂੰ ਜਲਦੀ ਪੂਰਾ ਕੀਤਾ ਜਾਵੇ।
ਸਮਾਰਟ ਸਕੂਲ ਪੈਰਾਮੀਟਰ ਕਮੇਟੀ ਦੁਆਰਾ ਫੈਸਲਾ ਕੀਤਾ ਗਿਆ ਜ਼ਿਲ੍ਹੇ ਦੇ ਸਾਰੇ ਸਮਾਰਟ ਸਕੂਲ ਬਨਾਉਣੇ ਹਨ। ਇਸ ਸਬੰਧੀ ਜ਼ਿਲ੍ਹੇ ਦੇ ਸਾਰੇ ਸਕੂਲ ਮੁਖੀਆਂ ਨੂੰ ਮੋਟੀਵੇਟ ਕੀਤਾ ਜਾਵੇਗਾ। ਸਮਾਰਟ ਸਕੂਲ ਪੈਰਾਮੀਟਰ ਸਟੇਜ ੨ ਵਿੱਚ ਸਕੂਲ ਵਿੱਚ ਸਮਾਰਟ ਬਾਲਾ ਵਰਕ, ਕੈਮਰੇ, ਬਿਊਟੀਫਿਕੇਸ਼ਨ ਆਫ ਸਕੂਲ ਗੇਟ, ਹਰ ਕਲਾਸ ਵਿੱਚ ਲੈਕਚਰ ਸਟੈਂਡ, ਐਜੂਕੇਸ਼ਨਲ ਪਾਰਕ ਆਦਿ ਦੀ ਪੂਰਤੀ ਸਬੰਧੀ ਕੰਮ ਕੀਤਾ ਜਾਵੇਗਾ। ਇਸ ਮੌਕੇ ਸਿੱਖਿਆ ਵਿਭਾਗ ਦੇ ਬੁਲਾਰੇ ਪ੍ਰਮੋਦ ਭਾਰਤੀ ਨੇ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਐਕਟਿਵਟੀ ਨੂੰ ਜ਼ਰੂਰ ਦੇਖਣ ਤੇ ਲਾਈਕ ਕਰਨ ਨਾਲ ਦੀ ਨਾਲ ਸੇਅਰ ਕਰਨ।
ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸਕੂਲ ਮੁੱਖ ਸਿੱਖਿਆ ਵਿਭਾਗ ਦੀ ਪਾ੍ਰਪਤੀਆ ਨੂੰ ਸ਼ੋਸਲ ਤੇ ਪ੍ਰਿੰਟ ਮੀਡੀਆ ਰਾਹੀਂ ਵੱਦ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ। ਇਸ ਮੌਕੇ ਤੇ ਪ੍ਰਿੰਸੀਪਲ ਨਰਿੰਦਰ ਕੁਮਾਰ ਵਰਮਾਂ ਹਿਆਲਾ,, ਲਖਵੀਰ ਸਿੰਘ ਮੁੱਖ ਅਧਿਆਪਕ ਕੋਟਰਾਂਝਾਂ, ਪ੍ਰਿੰ.ਰਾਜੇਸ ਕੁਮਾਰ, ਆਦਿ ਸਮਤੇ ਸਮੂਹ ਸਕੂਲ; ਮੁੱਖੀ ਹਾਜ਼ਿਰ ਸਨ।