ਰਜਨੀਸ਼ ਸਰੀਨ
ਨਵਾਂ ਸਹਿਰ, 25 ਅਕਤੂਬਰ 2020 - ਰਾਸਟਰੀਯ ਅਵਿਸਕਾਰ ਅਭਿਆਨ(ਆਰ.ਏ.ਏ) ਤਹਿਤ ਸਿੱਖਿਆ ਵਿਭਾਗ ਵਲੋਂ ਜਿਲਾ ਪੱਧਰੀ ੬ਵੀਂ ਤੋਂ ੮ਵੀਂ ਤੱਕ ਦੇ ਬੱਚਿਆ ਦੇ ਆਨ ਲਾਈਨ ਕੁਇਜ ਮੁਕਾਬਲੇ ਸਸਸਸ ਨਵਾਂਸਹਿਰ ਵਿਖੇ ਜ਼ਿਲ੍ਹਾ ਸਿੱਖਿਆ ਅਫਸ਼ਰ (ਸੈ.ਸਿ) ਸ਼ੁਸੀਲ ਕੁਮਾਰ ਤੁਲੀ ਦੀ ਅਗਵਾਈ ਵਿੱਚ ਕਰਵਾਏ ਗਏ। ਇਹਨਾਂ ਜ਼ਿਲ੍ਹਾ ਪੱਧਰੀ ਮੁਕਾਬਲਿਆ ਵਿੱਚ ਬਲਾਕ ਵਿੱਚੋਂ ਪਹਿਲੇ ਸਥਾਨ ਤੇ ਰਹੀਆ ਟੀਮਾਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆ ਦੇ ਨਤੀਜੇ ਬਾਰੇ ਜਾਣਕਾਰੀ ਦਿੰਦੇ ਹੋਏ ਵਰਿੰਦਰ ਸਿੰਘ ਬੰਗਾ ਕੋਆਡੀਨੇਟਰ ਡੀ.ਐਮ ਨੇ ਦੱਸਿਆ ਕਿ ਜ਼ਿਲ੍ਹੇ ਵਿੱਚੋਂ ਪਹਿਲ਼ਾਂ ਸਥਾਨ ਬਲਾਕ ਨਵਾਂਸਹਿਰ ਦੀ ਟੀਮ ਸਮਿਸ ਜੱਬੋਵਾਲ ਨੇ ਪ੍ਰਾਪਤ ਕੀਤਾ ਇਸ ਟੀਮ ਵਿੱਚ ਅੰਚਲ,ਵਿਦਿਆ, ਰਿਤਿਕਾ ਸ਼ਾਮਿਲ ਸਨ, ਜਿਲੇ ਵਿੱਚੋਂ ਦੂਸਰਾ ਬਲਾਕ ਬੰਗਾ ਦੀ ਟੀਮ ਸਹਸ ਸਰਹਾਲਾ ਰਾਣੂਆ ਨੇ ਪ੍ਰਾਪਤ ਕੀਤਾ ਇਸ ਟੀਮ ਵਿੱਚ ਜਸਕਰਨ ਕੁਮਾਰ,ਵਿਨੀਤਾ, ਮੁਸਕਾਨ ਸ਼ਾਮਿਲ ਸਨ, ਜਿਲੇ ਵਿੱਚੋਂ ਤੀਸਰਾ ਸਥਾਨ ਬਲਾਕ ਬਾਲਚੌਰ ੧ ਦੀ ਟੀਮ ਸਹਸ ਗਹੂਮਣ ਨੇ ਪ੍ਰਾਪਤ ਕੀਤਾ ਇਸ ਟੀਮ ਵਿੱਚ ਰਾਜਦੀਪ ਸਿੰਘ,ਸਿਮਰਨਜੀਤ ਕੌਰ,ਨੈਨਸੀ ਸ਼ਾਮਿਲ ਸਨ ।ਇਹਨਾਂ ਮੁਕਾਬਲਿਆ ਨੂੰ ਕਰਵਾਉਣ ਵਿੱਚ ਅਮਰੀਕ ਸਿੰਘ ਉਪ ਜਿਲਾ ਸਿੱਖਿਆ ਅਸ਼ਫਰ, ਜਤਿੰਦਰ ਕੁਮਾਰ ਡੀ.ਐਮ ਹਿਸਾਬ, ਨਰੇਸ ਕੁਮਾਰ ਡੀ.ਐਮ ਸਾਇੰਸ ਅਤੇ ਸਾਰੇ ਬੀ,ਐਮ ਦਾ ਖਾਸ ਸਹਿਯੋਗ ਰਿਹਾ।