ਰਜਨੀਸ਼ ਸਰੀਨ
ਨਵਾਂਸਹਿਰ, 25 ਅਕਤੂਬਰ 2020 - ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ੪੦੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ 'ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ 'ਚ ਚੱਲ ਰਹੇ ਵਿੱਦਿਅਕ ਮੁਕਾਬਲਿਆ ਦੇ ਪੇਟਿੰਗ ਮੁਕਾਬਲੇ ਦੇ ਜ਼ਿਲ੍ਹਾ ਪੱਧਰ ਦੇ ਨਤੀਜੇ ਦਾ ਐਲਾਨ ਦਿੱਤਾ ਗਿਆ ਹੈ।
ਐਸ.ਸੀ.ਈ.ਆਰ ਟੀ ਪੰਜਾਬ ਵਲੋਂ ਜਾਰੀ ਜਿਲਾ ਪੱਧਰੀ ਨਤੀਜਿਆ ਦੇ ਪਾ੍ਰਇਮਰੀ ਵਰਗ ਵਿੱਚ ਦੀਵਾਂਸ ਸੰਗਰ ਸਪਸ ਰੁੜਕੀ ਮੁਗਲਾਂ ਨੇ ਪਹਿਲਾਂ,ਪਲਵੀ ਸਿੱਧੂ ਆਦਰਸ ਸਕੂਲ਼ ਖਟਕੜ ਕਲਾਂ ਨੇ ਦੂਸਰਾ, ਮਿਡਲ ਵਰਗ ਵਿੱਚ ਹਸਨੈਨ ਸਮਿਸ ਬੇਲਾ ਤਾਜੋਵਾਲ ਨੇ ਪਹਿਲਾਂ, ਆਲੀਸ਼ ਸਸਸਸ ਲੰਗੜੌਆ ਨੇ ਦੂਸਰਾ, ,ਸਕੈਡੰਰੀ ਵਰਗ ਵਿੱਚ ਪ੍ਰੀਤ ਚੋਟ ਸਸਸਸ ਰਾਹੋਂ(ਕ) ਨੇ ਪਹਿਲਾਂ,ਰਵਨੌਤ ਕੌਰ ਆਦਰਸ ਸਕੂਲ ਖਟਕੜ ਕਲਾਂ ਨੇ ਦੂਸਰਾ, ਸਥਾਨ ਪਾ੍ਰਪਤ ਕੀਤਾ। ।ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸ਼ੁਸੀਲ ਕੁਮਾਰ ਤੁਲੀ ਅਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.) ਪਵਨ ਕੁਮਾਰ ,ਅਮਰੀਕ ਸਿੰਘ ਉਪ ਜਿਲਾ ਸਿੱਖਿਆ ਅਫਸਰ(ਸੈ.ਸਿ),ਅਤੇ ਛੋਟੂ ਰਾਮ ਉਪ ਜਿਲਾ ਸਿੱਖਿਆ ਅਫਸ਼ਰ(ਐਲੀ.ਸਿ) ਨੇ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਕਰਵਾਏ ਗਏ ਜਿਲ੍ਹਾ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਹੈ।ਇਸ ਮੌਕੇ ਜਿਲ੍ਹਾ ਨੋਡਲ ਅਫਸਰ (ਐਲੀ.) ਗੁਰਦਿਆਲ ਸਿੰਘ,ਜਿਲਾ ਨੋਡਲ ਅਫਸਰ (ਸੈ.) ਸ਼ੈਲੀ ਸ਼ਰਮਾ ਨੇ ਦੱਸਿਆ ਕਿ ਇੰਨ੍ਹਾਂ ਮੁਕਾਬਲਿਆਂ ਦੇ ਸੰਚਾਲਨ 'ਚ ਸਕੂਲ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਦਾ ਵੱਡਮੁੱਲਾ ਸਹਿਯੋਗ ਰਿਹਾ ਹੈ।