ਆਖ਼ਿਰ ਸਿਰਸਾ ਨੇ ਸ਼ਾਹਰੁਖ ਖਿਲਾਫ ਕਿਉਂ ਕਰਾਈ ਸ਼ਿਕਾਇਤ ?
ਨਵੀ ਦਿੱਲੀ, 5 ਨਵੰਬਰ 2018 - ਦਿੱਲੀ ਤੋਂ ਅਕਾਲੀ ਦਲ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਸ਼ਾਹਰੁਖ਼ ਖਾਨ ਅਤੇ ਹੋਰ ਵਿਅਕਤੀਆਂ ਦੇ ਖ਼ਿਲਾਫ਼ 'ਜ਼ੀਰੋ' ਫ਼ਿਲਮ 'ਚ ਇੱਕ ਵਿਵਾਦਿਤ ਸੀਨ ਨੂੰ ਲੈ ਕੇ ਸ਼ਿਕਾਇਤ ਦਰਜ ਕਰਾਈ ਹੈ। ਇਸ ਸੀਨ ਅਤੇ ਪੋਸਟਰ 'ਚ ਸ਼ਾਹਰੁਖ ਖਾਨ ਨੂੰ ਸਿੱਖਾਂ ਦੇ ਧਾਰਮਿਕ ਚਿੰਨ੍ਹ ਅਤੇ ਗੁਰੂ ਵੱਲੋ ਬਖਸ਼ੀ ਕਿਰਪਾਨ ਜਾਂ ਗਾਤ੍ਹਰਾ ਪਾਇਆ ਦਿਖਾਇਆ ਗਿਆ ਹੈ। ਜਿਸ 'ਤੇ ਮਨਜਿੰਦਰ ਸਿਰਸਾ ਵੱਲੋਂ ਇਤਰਾਜ਼ ਜਤਾਉਂਦਿਆਂ ਸ਼ਾਹਰੁਖ ਖਾਨ ਤੇ ਫਿਲਮ ਡਾਇਰੈਕਟਰ ਖਿਲਾਫ ਸ਼ਿਕਾਇਤ ਕਰਾਈ ਗਈ ਹੈ।
ਸਿਰਸਾ ਵੱਲੋਂ ਨਵੀਂ ਦਿੱਲੀ ਦੇ ਨੌਰਥ ਐਵੇਨਿਊ 'ਚ ਸ਼ਿਕਾਇਤ ਦਰਜ ਕਰਾਈ ਗਈ ਜਦਕਿ ਇੱਕ ਚਿੱਠੀ ਫਿਲਮ ਡਾਇਰੈਕਟਰ ਅਤੇ ਇੱਕ ਚਿੱਠੀ ਸ਼ਾਹਰੁਖ ਖਾਨ ਨੂੰ ਭੇਜੀ ਗਈ ਜਿੰਨ੍ਹਾਂ ਵਿੱਚ ਸਿਰਸਾ ਵੱਲੋਂ ਫਿਲਮ ਵਿਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਸੀਨ ਦਾ ਜ਼ਿਕਰ ਕੀਤਾ ਗਿਆ ਹੈ।
ਉਥੇ ਹੀ ਸ਼ਿਕਾਇਤ ਤੋਂ ਬਾਅਦ ਫਿਲਮ ਦੀ ਕੰਪਨੀ ਵੱਲੋਂ ਮਨਜਿੰਦਰ ਸਿਰਸਾ ਨੂੰ ਟਵਿੱਟਰ ਰਾਹੀਂ ਇਸ ਗੱਲ ਦਾ ਭਰੋਸਾ ਦੁਆਇਆ ਗਿਆ ਕਿ ਉਨ੍ਹਾਂ ਦੀ ਮਨਸ਼ਾ ਕਿਸੇ ਦੀਆਂ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾੁੳਣਾ ਨਹੀਂ ਹੈ। ਸਪਾਈਸ ਕੰਪਨੀ ਵੱਲੋਂ ਅਜਿਹਾ ਸੀਨ ਹਟਾਉਣ ਦਾ ਭਰੋਸਾ ਦੁਆਇਆ ਗਿਆ ਹੈ।
Manjinder S SirsaVerified account @mssirsa 24m24 minutes ago
Manjinder S Sirsa Retweeted Spice
Your point is well taken. However, any misrepresentation related to Sikhism will hurt Sikh sentiments. So we expect a public statement from Film producers and @iamsrk clarifying your stance that this is not depicted as Kirpaan
Manjinder S Sirsa added,
SpiceVerified account @SpiceSocial1
Replying to @mssirsa
We are writing on behalf of the makers of the Film, Zero. Your concern is duly noted and we wish to respectfully clarify that the film does not depict a Kirpan. The film makers have been careful not to hurt the feelings of any community including the Sikh community. (1/2)
ਸਿਰਸਾ ਵੱਲੋਂ ਕਰਾਈ ਸ਼ਿਕਾਇਤ ਦੀ ਕਾਪੀ ਅਤੇ ਫਿਲਮ ਡਾਇਰੈਕਟਰ ਤੇ ਸ਼ਾਹਰੁਖ ਖਾਨ ਦੇ ਘਰ ਭੇਜੇ ਸ਼ਿਕਾਇਤ ਪੱਤਰ ਹੇਠ ਪੜ੍ਹੋ :-