ਵਾਸ਼ਿੰਗਟਨ, 13 ਨਵੰਬਰ 2018 - ਮਾਰਵਲ ਸੁਪਰ ਹੀਰੋ ਹਾਲੀਵੁੱਡ ਫਿਲਮਾਂ ਦੇ ਪਿਤਾਮਾ ਸਟੈਨ ਲੀ ਦਾ 95 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਸਟੈਨ ਲੀ ਨੇ ਅੱਜ ਦੇ ਸਮੇਂ 'ਚ ਹਰ ਇੱਕ ਦੀ ਪਸੰਦ ਬਣੀਆਂ ਸਦਾ ਬਹਾਰ ਸੁਪਰ ਹੀਰੋ ਫਿਲਮਾਂ ਦੇ ਕਿਰਦਾਰਾਂ ਦੀ ਰਚਨਾ ਕੀਤੀ ਸੀ। ਸਟੈਨ ਲੀ ਦੇ ਬਣਾਏ ਕਾਮਿਕ ਪਾਤਰਾਂ 'ਤੇ ਹਾਲੀਵੁੱਡ 'ਚ ਮਾਰਵਲ ਨੇ ਸੁਪਰ ਹੀਰੋ ਸੀਰੀਜ਼ ਫਿਲਮਾਂ ਤਿਆਰ ਕੀਤੀਆਂ, ਜਿੰਨ੍ਹਾਂ ਨੂੰ ਪੂਰੀ ਦੁਨੀਆ 'ਚ ਅਥਾਹ ਪਿਆਰ ਮਿਲਿਆ।
ਸਟੈਨ ਲੀ ਦੀਆਂ ਮਸ਼ਹੂਰ ਫਿਲਮਾਂ 'ਚ 'ਸਪਾਈਡਰ ਮੈਨ', 'ਐਂਟ ਮੈਨ', 'ਐਵੇਂਜਰ ਸੀਰੀਜ਼', ਤੇ ਆਦਿ ਹੋਰ ਅਜਿਹੀਆਂ ਫਿਲਮਾਂ ਹਨ ਜੋ ਅੱਜ ਵੀ ਨਿੱਕੇ ਬੱਚੇ ਤੋਂ ਲੈ ਕੇ ਵੱਡਿਆਂ ਦੀਆਂ ਚਹੇਤੀਆਂ ਫਿਲਮਾਂ ਹਨ। ਸਟੈਨ ਲੀ ਦੀ ਮੌਤ ਨਾਲ ਪੂਰੇ ਵਿਸ਼ਵ 'ਚ ਸੁਪਰਹੀਰੋ ਫਿਲਮ ਸੀਰੀਜ਼ ਦੇ ਚਹੇਤਿਆਂ 'ਚ ਸੋਗ ਦੀ ਲਹਿਰ ਹੈ।