ਨੌਜਵਾਨ ਗਾਇਕ ਇੰਦਰ ਸਿੰਘ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸੰਗੀਤਕ ਸ਼ਰਧਾਂਜਲੀ
ਚੰਡੀਗੜ੍ਹ,13 ਨਵੰਬਰ 2018 -ਮਹਾਨ ਕ੍ਰਾਂਤੀਕਾਰੀ ਅਤੇ ਗ਼ਦਰ ਲਹਿਰ ਦੇ ਯੋਧੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੀ 16 ਨਵੰਬਰ ਨੂੰ ਆ ਰਹੀ ਸ਼ਹੀਦੀ ਵਰੇ•ਗੰਢ ਮੌਕੇ ਨੌਜਵਾਨ ਗਾਇਕ ਇੰਦਰ ਸਿੰਘ ਵੱਲੋਂ ਮਹਾਨ ਸ਼ਹੀਦ ਨੂੰ ਸੰਗੀਤਕ ਸ਼ਰਧਾਂਜਲੀ ਦਿੱਤੀ ਗਈ ਹੈ।
ਰਾਏਕੋਟ ਨੇੜਲੇ ਇਤਿਹਾਸਕ ਪਿੰਡ ਬੱਸੀਆਂ ਦੇ ਗਾਇਕ, ਗੀਤਕਾਰ ਤੇ ਕੰਪੋਜ਼ਰ ਇੰਦਰ ਸਿੰਘ ਵੱਲੋਂ ਮਹਾਨ ਗ਼ਦਰੀ ਸ਼ਹੀਦਕਰਤਾਰ ਸਿੰਘ ਸਰਾਭਾ ਦੀ ਕੁਰਬਾਨੀ ਨੂੰ ਸਿਜਦਾ ਕਰਦਾ ਗੀਤ 'ਉਮਰ ਨਿਆਣੀ ਸੀ ਸਰਾਭੇ ਦੀ,
ਗੋਰੇ ਖੁੰਜੇਲਾ ਕੇ ਰੱਖਤੇ ਸੀ ਸ਼ੇਰ ਨੇ…...'
16 ਨਵੰਬਰ ਨੂੰ ਰਿਲੀਜ਼ ਕੀਤਾ ਗਿਆ ਹੈ। ਇਸਗੀਤ ਦੇ ਵੀਡਿਓ ਦੀ ਸ਼ੂਟਿੰਗ ਵੀ ਪਿੰਡ ਸਰਾਭਾ ਵਿਖੇ ਸ਼ਹੀਦ ਦੇ ਜੱਦੀ ਘਰ ਵਿੱਚ ਕੀਤੀ ਗਈ ਹੈ।ਨਿਵੇਕਲੀ ਤੇ ਅਰਥ ਭਰਪੂਰ ਗਾਇਕੀ ਨੂੰ ਪਰਨਾਏ ਇੰਦਰ ਸਿੰਘ ਨੇ ਅੱਜ ਇਥੇ ਆਪਣੇ ਇਸਨਵੇਂ ਪ੍ਰਾਜੈਕਟ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਜ ਬਰਾੜ ਮਿਊਜ਼ਿਕ ਵੱਲੋਂ ਰਿਲੀਜ਼ ਕੀਤੇ ਜਾ ਰਹੇ
ਇਸ ਗੀਤ ਨੂੰ ਆਸਟਰੇਲੀਆ ਵਸਦੇ ਯੁਵਰਾਜ ਨੇ ਲਿਖਿਆ ਹੈ ਜਦੋਂ ਕਿ ਸੰਗੀਤਕੈਨੇਡਾ ਵਾਸੀ ਟੀ.ਬੀ.ਐਮ., ਵੀਡਿਓ ਦਾ ਡਾਇਰੈਕਟਰ ਹਰਮਨ ਔਜਲਾ ਤੇ ਮੇਕਰ ਵਿਸਾਰੇ ਮੀਡੀਆ ਹੈ।
ਗਾਇਕ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦੀ ਇਹ ਕੋਸ਼ਿਸ਼ ਸੀ ਕਿ ਨੌਜਵਾਨ ਪੀੜ੍ਹੀ ਨੂੰ ਸ਼ਹੀਦ ਸਰਾਭਾ ਤੇ ਸਾਥੀਆਂ ਦੀ ਕੁਰਬਾਨੀ ਨੂੰ ਚੇਤੇ ਕਰਵਾਉਣ ਦੇ ਮਕਸਦ ਨਾਲ ਇਹ ਗੀਤ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਉਹ ਅਜਿਹੇ ਉਪਰਾਲੇ ਜਾਰੀ ਰੱਖਣਗੇ।