ਮੁੰਬਈ, 3 ਦਸੰਬਰ 2018 - ਦੇਸੀ ਗਰਲ ਪ੍ਰਿਯੰਕਾ ਚੋਪੜਾ ਤੇ ਨਿਕ ਦਾ ਵਿਆਹ 1 ਦਸੰਬਰ ਨੂੰ ਈਸਾਈ ਰਿਤੀ-ਰਿਵਾਜ਼ਾਂ ਨਾਲ ਜੋਧਪੁਰ ਦੇ ਉਮੈਦ ਭਵਨ ਪੈਲੇਸ ਵਿੱਚ ਹੋ ਗਿਆ ਹੈ ਤੇ 3 ਦਸੰਬਰ ਨੂੰ ਹਿੰਦੂ ਰਿਤੀ ਰਿਵਾਜ਼ਾਂ ਨਾਲ ਦੁਬਾਰਾ ਵਿਆਹ ਹੋਵੇਗਾ।
ਪ੍ਰਿਯੰਕਾ ਨੇ ਆਪਣੀ ਸੰਗੀਤ ਸੈਰੇਮਨੀ ਦੀਆਂ ਫੋਟੋਆਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰ ਦਿੱਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਪ੍ਰਿਯੰਕਾ ਸਿਲਵਰ ਕਢਾਈ ਵਾਲੀ ਸਾੜੀ ਵਿੱਚ ਨਜ਼ਰ ਆ ਰਹੀ ਹੈ ਤੇ ਉਨ੍ਹਾਂ ਦੇ ਪਤੀ ਨਿੱਕ ਜੋਨਸ ਨੀਲੇ ਕੁੜਤੇ ਵਿੱਚ ਕਹਿਰ ਢਾਹੁੰਦੇ ਹੋਏ ਨਜ਼ਰ ਆ ਰਹੇ ਹਨ।
ਇਸ ਮਿਊਜ਼ੀਕਲ ਨਾਈਟ ਉਰਫ਼ ਸੰਗੀਤ ਵਿੱਚ ਨਿੱਕ ਤੇ ਪ੍ਰਿਯੰਕਾ ਦੇ ਦੋਸਤਾਂ ਨੇ ਪਰਫਾਰਮ ਕਰਕੇ ਸਮਾਂ ਬੰਨ੍ਹ ਦਿੱਤਾ।
ਪ੍ਰਿਯੰਕਾ ਚੋਪੜਾ ਨੇ ਇੱਕ ਡਾਂਸ ਪਰਫਾਰਮੈਂਸ ਆਪਣੀ ਮਾਂ ਮਧੂ ਚੋਪੜਾ ਦੇ ਨਾਲ ਵੀ ਦਿੱਤੀ। ਹਾਲਾਂਕਿ ਹਾਲੇ ਤੱਕ ਇਹ ਪਤਾ ਨਹੀਂ ਚੱਲਿਆ ਕਿ ਇਹ ਦੋਵੇਂ ਕਿਸ ਗਾਣੇ ਉੱਪਰ ਨੱਚੇ।
ਇਸ ਸੰਗੀਤ ਸੈਰੇਮਨੀ ਵਿੱਚ ਨਿੱਕ ਵੀ ਆਪਣੇ ਆਪ ਨੂੰ ਨੱਚਣ ਤੋਂ ਰੋਕ ਨਹੀਂ ਸਕੇ ਤੇ ਉਨ੍ਹਾਂ ਨੇ ਵੀ ਜੰਮ ਕੇ ਧਮਾਲਾਂ ਪਾਈਆਂ। ਨਿੱਕ ਹਾੱਲੀਵੁਡ ਗਾਇਕ ਹਨ ਜਦਕਿ ਪ੍ਰਿਯੰਕਾ ਨੇ ਬਾੱਲੀਵੁਡ ਵਿਚ ਤਾਂ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ ਹੀ ਸਗੋਂ ਹਾੱਲੀਵੁਡ ਵਿੱਚ ਵੀ ਆਪਣੇ ਸ਼ਾਨਦਾਰ ਕੰਮ ਨਾਲ ਸਾਰਿਆਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ।