ਮੁੰਬਈ, 8 ਦਸੰਬਰ 2018 - ਦੁਬਈ ਵਿਚ ਸ਼ੋਅ ਕਰਨ ਗਏ ਬਾਲੀਵੁੱਡ ਸਿੰਗਰ ਮੀਕਾ ਸਿੰਘ ਹਾਲ ਹੀ ਵਿਚ ਇਕ 17 ਸਾਲ ਦੀ ਬ੍ਰਾਜ਼ੀਲੀਅਨ ਮਾਡਲ ਦੀ ਸ਼ਿਕਾਇਤ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਮੀਕਾ ਨੂੰ ਭਾਰਤੀ ਅੰਬੈਸੀ ਦੇ ਦਖਲ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਸੀ।
ਪਿੰਕਵਿਲਾ ਦੀ ਇਕ ਰਿਪੋਰਟ ਅਨੁਸਾਰ ਗਾਇਕ ਦਲੇਰ ਮਹਿੰਦੀ ਨੇ ਕਿਹਾ ਜਿਸ ਲੜਕੀ ਨੇ ਮੀਕਾ 'ਤੇ ਉਸਨੂੰ ਇਤਰਾਜ਼ਯੋਗ ਤਸਵੀਰਾਂ ਭੇਜਣ ਦਾ ਇਲਜ਼ਾਮ ਲਾਇਆ ਹੈ, ਅਸਲ 'ਚ ਉਹ ਮੀਕਾ ਦੇ ਹੀ ਗਰੁੱਪ 'ਚ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਉਸ ਲੜਕੀ ਦੀ ਮਾਂ ਵੀ ਹਰ ਸਮਾਂ ਉਸ ਨਾਲ ਹੀ ਹੁੰਦੀ ਹੈ। ਮਹਿੰਦੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਕਿਉਂ ਤੇ ਕਿਵੇਂ ਹੋਇਆ। ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਜਲਦ ਹੀ ਸਭ ਠੀਕ ਹੋ ਜਾਵੇਗਾ।