ਚੰਡੀਗੜ੍ਹ, 7 ਜਨਵਰੀ 2019 - ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ 'ਤੇ ਬਣੀ ਫਿਲਮ 'ਡੀ ਐਕਸੀਡੈਂਟਲ ਪ੍ਰਾਈਮ ਮਿਨਿਸਟਰ' ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਫਿਲਮ ਆ ਰਹੀ ਹੈ। ਪਰ ਇਸ ਫਿਲਮ 'ਚ ਡਾ. ਮਨਮੋਹਨ ਸਿੰਘ ਦੀ ਫਿਲਮ ਨਾਲੋਂ ਕਾਫੀ ਵਿਲੱਖਣਤਾ ਦੇਖਣ ਨੂੰ ਮਿਲੇਗੀ। ਇਸ ਫਿਲਮ ਦਾ ਪੋਸਟਰ 23 ਭਾਸ਼ਾਵਾਂ 'ਚ ਰਿਲੀਜ਼ ਕੀਤਾ ਗਿਆ ਹੈ ਜਿਸ ਤੋਂ ਅਨੁਮਾਨ ਲਾਉਣਾ ਮੁਸ਼ਕਿਲ ਨਹੀਂ ਹੈ ਕਿ ਇਸ ਫਿਲਮ 'ਚ ਪੀਐਮ ਮੋਦੀ ਦਾ ਸਕਾਰਾਤਮਕ ਰੂਪ ਦਿਖਾਇਆ ਜਾਵੇਗਾ ਜਾਂ ਫਿਰ ਨਕਾਰਾਤਮਕ।
ਇਸ ਫਿਲਮ 'ਚ ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਪੀਐਮ ਮੋਦੀ ਦਾ ਮੇਨ ਰੋਲ ਅਦਾ ਕਰ ਰਹੇ ਹਨ। ਇਸ ਫਿਲਮ ਦਾ ਪਹਿਲਾ ਪੋਸਟਰ 23 ਭਾਸ਼ਾਵਾਂ 'ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਫਡਨਵੀਸ ਵੱਲੋਂ ਰਿਲੀਜ਼ ਕੀਤਾ ਗਿਆ । ਇਸ ਫਿਲਮ ਦੇ ਨਿਰਦੇਸ਼ਕ ਓਮੰਗ ਕੁਮਾਰ ਹਨ ਤੇ ਸੁਰੇਸ਼ ਓਬਰਾਏ ਤੇ ਸੰਦੀਪ ਸਿੰਘ ਦੁਆਰਾ ਇਸਨੂੰ ਪ੍ਰੋਡਿਊਸ ਕੀਤਾ ਗਿਆ ਹੈ।
taran adarshVerified account @taran_adarsh
@taran_adarsh
Vivek Anand Oberoi [Vivek Oberoi] to star in Narendra Modi biopic, titled #PMNarendraModi... The first look poster was launched in 23 languages by Maharashtra CM Devendra Fadnavis... Directed by Omung Kumar... Produced by Suresh Oberoi and Sandip Ssingh.