ਚੰਡੀਗੜ੍ਹ, 8 ਜਨਵਰੀ 2019 - ਕਿਸੇ ਸਮੇਂ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ਪੰਜਾਬ ਦਾ ਅਦਾਕਾਰ ਸਤੀਸ਼ ਕੌਲ ਅੱਜ ਰੋਟੀ ਖਾਣ ਲਈ ਲੋਕਾਂ ਅੱਗੇ ਹੱਥ ਅੱਡ ਰਿਹਾ ਹੈ। ਸਤੀਸ਼ ਹਾਲ ਦੀ ਘੜੀ ਆਪਣੀ ਕਿਸੇ ਫੈਨ ਕੋਲ ਰਹਿੰਦਾ ਹੈ ਜੋ ਪਹਿਲਾਂ ਹੀ ਕਿਰਾਏ ਦੇ ਮਕਾਨ 'ਚ ਰੋਟੀ ਲਈ ਮੁਹਤਾਜ ਹੈ। ਇੰਨ੍ਹੀ ਦਿਨੀਂ ਸਤੀਸ਼ ਕੌਲ ਦੀ ਵੀਡੀੳ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਮੇਨ ਸਟ੍ਰੀਮ ਮੀਡੀਆ ਨੇ ਵੀ ਸਤੀਸ਼ ਕੋਲ ਪਹੁੰਚ ਕੀਤੀ। ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੋਲ ਇਹ ਖਬਰ ਪੁੱਜੀ।
ਕੈਪਟਨ ਅਮਰਿੰਦਰ ਨੇ ਸਤੀਸ਼ ਕੌਲ 'ਤੇ ਚੱਲ ਰਹੇ ਮਾੜੇ ਸਮੇਂ ਨੂੰ ਦੇਖਦਿਆਂ ਟਵੀਟ ਕਰ ਕੇ ਡੂੰਗਾ ਦੁੱਖ ਜਤਾਇਆ। ਉਨ੍ਹਾਂ ਕਿਹਾ ਕਿ “ਸਾਡੇ ਮਹਾਨ ਕਲਾਕਾਰ ਸਤੀਸ਼ ਕੌਲ ਜੀ ਦੀ ਹਾਲਤ ਦੇ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ।'' ਕੈਪਟਨ ਅਮਰਿੰਦਰ ਨੇ ਲੁਧਿਆਣਾ ਦੇ ਡੀਸੀ ਨੂੰ ਸਤੀਸ਼ ਕੋਲ ਜਾਣ ਅਤੇ ਉਨ੍ਹਾਂ ਦੀ ਹਾਲਤ ਦੇ ਬਾਰੇ ਵਿੱਚ ਰਿਪੋਰਟ ਦੇਣ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨਿਸ਼ਚਿਤ ਤੌਰ ਉੱਤੇ ਉਨ੍ਹਾਂ ਦੀ ਮਦਦ ਕਰੇਗੀ।
Capt.Amarinder Singh@capt_amarinder
@capt_amarinder
Sorry to learn about the condition of our iconic actor Satish Kaul ji. Asking DC Ludhiana to visit him and send me a report. The State Government will surely assist him.