ਮੁੰਬਈ, 9 ਜਨਵਰੀ 2019 - ਬਾਲੀਵੁੱਡ 'ਚ ਸੁਪਰਹੀਰੋ ਫਿਲਮਾਂ ਬਣਾਉਣ ਵਾਲੇ ਰਾਕੇਸ਼ ਰੌਸ਼ਨ ਸਬੰਧਤ ਬੁਰੀ ਖਬਰ ਹੈ। ਰਿਤਿਕ ਰੌਸ਼ਨ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਸਦੇ ਪਿਤਾ ਰਾਕੇਸ਼ ਰੌਸ਼ਨ ਨੂੰ ਗਲੇ ਦਾ ਕੈਂਸਰ ਹੈ। ਇਸ ਤੋਂ ਪਹਿਲਾਂ ਸੋਨਾਲੀ ਬੇਂਦਰੇ ਅਤੇ ਇਰਫਾਨ ਖਾਨ ਨੂੰ ਵੀ ਕੈਂਸਰ ਹੋਣ ਦੀਆਂ ਖਬਰਾਂ ਮੀਡੀਆ 'ਚ ਆ ਚੁੱਕੀਆਂ ਹਨ।
ਰਿਤਿਕ ਰੌਸ਼ਨ ਨੇ ਆਪਣੇ ਪਿਤਾ ਨਾਲ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕਰਦਿਆਂ ਇਸ ਗੱਲ ਦਾ ਖੁਲਾਸਾ ਕੀਤਾ। ਹਾਲਾਂਕਿ ਰਾਕੇਸ਼ ਰੌਸ਼ਨ ਦਾ ਇਲਾਜ ਸ਼ੁਰੂ ਹੋ ਚੁੱਕਾ ਹੈ। ਰਿਤਿਕ ਅਤੇ ਉਸਦੇ ਚਾਚਾ ਰਾਜੇਸ਼ ਰੌਸ਼ਨ ਨੇ ਇਹ ਗੱਲ ਵੀ ਦੱਸੀ ਕਿ ਹੁਣ ਰਾਕੇਸ਼ ਰੌਸ਼ਨ ਕਾਫੀ ਠੀਕ ਹੈ।
ਰਿਤਿਕ ਰੌਸ਼ਨ ਦੇ ਟਵਿੱਟਰ 'ਤੇ ਪਾਏ ਸਟੇਟਸ ਨੂੰ ਦੇਖ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਟਵੀਟ ਕਰਦਿਆਂ ਰਿਤਿਕ ਰੌਸ਼ਨ ਨੂੰ ਹੌਸਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਕੇਸ਼ ਰੌਸ਼ਨ ਕਾਫੀ ਮਜਬੂਤ ਇਨਸਾਨ ਹਨ, ਉਹ ਜਲਦ ਠੀਕ ਹੋ ਜਾਣਗੇ।