ਚੰਡੀਗੜ੍ਹ 11 ਜਨਵਰੀ 2019. ਜਿਵੇਂ ਕਿ ਅੱਜ ਕੱਲ ਨਾਰੀ ਸ਼ਕਤੀ ਇੱਕ ਮੁਹਿੰਮ ਬਣ ਗਈ ਹੈ ਉਹਨਾਂ ਸਭ ਬੁਰਾਈਆਂ ਅਤੇ ਤਕਲੀਫ਼ਾਂ ਦੇ ਖਿਲਾਫ ਜੋ ਔਰਤਾਂ ਅਤੇ ਲੜਕੀਆਂ ਬਰਦਾਸਤ ਕਰਦੀਆਂ ਹਨ, ਬਹੁਤ ਸਾਰੇ ਗਾਇਕ ਅਤੇ ਫਿਲਮਕਾਰ ਇਸ ਆਈਡਿਆ ਨੂੰ ਆਪਣੀਆਂ ਕਹਾਣੀਆਂ ਚ ਪਰੋਂਨ ਦੀ ਕੋਸ਼ਿਸ਼ ਕਰ ਰਹੇ ਹਨ। ਇਹਨਾਂ ਵਿੱਚੋਂ ਕੁਝ ਔਰਤਾਂ ਨੂੰ ਆਪਣੀ ਆਵਾਜ਼ ਉਠਾਉਣ ਲਈ ਪ੍ਰੇਰਿਤ ਕਰਦੀਆਂ ਹਨ ਅਤੇ ਕੁਝ ਉਹਨਾਂ ਨੂੰ ਉਤਸ਼ਾਹਿਤ ਕਰਦੀਆਂ ਹਨ ਆਪਣੀ ਅੰਦਰੂਨੀ ਸ਼ਕਤੀ ਤੇ ਵਿਸ਼ਵਾਸ ਰੱਖਣ ਤੇ ਅਤੇ ਹਰ ਬੁਰਾਈ ਦੇ ਸਾਹਮਣੇ ਡਟ ਕੇ ਖੜਨ ਲਈ। ਇੱਕ ਗੀਤ ਜੋ ਪੂਰੇ ਦੇਸ਼ ਭਰ ਵਿੱਚ ਲੱਖਾਂ ਔਰਤਾਂ ਦੀ ਆਵਾਜ਼ ਬਣੇਗਾ ਉਹ ਹੈ 'ਓ ਰੇ ਨਸੀਬਾ' ਜੋ ਮੰਗਲਵਾਰ ਨੂੰ ਰਿਲੀਜ਼ ਹੋਇਆ ਹੈ।
ਇਹ ਗੀਤ ਮੋਨਾਲੀ ਠਾਕੁਰ ਨੇ ਗਾਇਆ ਹੈ ਜਿਸਨੇ ਇਸ ਗੀਤ ਵਿੱਚ ਸਿਰਫ ਜਜ਼ਬਾਤ ਹੀ ਨਹੀਂ ਸ਼ਾਮਿਲ ਕੀਤੇ ਬਲਕਿ ਅਲਫਾਜ਼ਾਂ ਨੂੰ ਵੀ ਜੋਸ਼ ਭਰਿਆ ਹੈ। ਇਸ ਗੀਤ ਨੂੰ ਕਲਮਬੰਦ ਕੀਤਾ ਹੈ ਸੰਜੀਵ ਚਤੁਰਵੇਦੀ ਨੇ। ਸੰਜੀਵ ਅਤੇ ਅਜੈ ਨੇ ਇਸ ਗੀਤ ਨੂੰ ਕੰਪੋਜ਼ ਕੀਤਾ ਹੈ। ਕ੍ਰਿਸ਼ਿਕਾ ਲੂਲਾ ਨੇ ਇਸ ਗੀਤ ਦੀ ਦਿਲ ਛੋਹ ਜਾਣ ਵਾਲੀ ਵੀਡੀਓ ਦੀ ਸੰਕਲਪਨਾ ਅਤੇ ਡਾਇਰੈਕਸ਼ਨ ਕੀਤਾ ਹੈ। ਓ ਰੇ ਨਸੀਬਾ ਦੀ ਵੀਡੀਓ ਉਹਨਾਂ ਜਜ਼ਬਾਤਾਂ ਅਤੇ ਸਦਮੇ ਨੂੰ ਬਿਆਨ ਕਰਦੀ ਹੈ ਜੋ ਇੱਕ ਔਰਤ ਆਪਣੀ ਜ਼ਿੰਦਗੀ ਦੇ ਅਲੱਗ ਅਲੱਗ ਪੜਾਵਾਂ ਤੇ ਸਹਿੰਦੀ ਹੈ। ਸਿਰਫ ਗਾਣੇ ਦੇ ਬੋਲ ਹੀ ਤੁਹਾਨੂੰ ਬੰਨ੍ਹ ਕੇ ਨਹੀਂ ਰੱਖਦੇ ਬਲਕਿ ਕੁਝ ਡਾਂਸ ਫਾਰਮ ਵੀ ਗੀਤ ਦੇ ਮਤਲਬ ਨੂੰ ਉਜਾਗਰ ਕਰਦਾ ਹੈ। ਬੈਲੇ, ਇੰਡਿਅਨ ਕਲਾਸੀਕਲ ਅਤੇ ਫ੍ਰੀਸਟਾਇਲ ਸਭ ਪੂਰੀ ਨਿਪੁੰਨਤਾ ਨਾਲ ਔਰਤ ਦੇ ਹਰ ਇੱਕ ਡਰ ਅਤੇ ਨਿਡਰਤਾ ਨੂੰ ਬਾਰੀਕੀ ਨਾਲ ਪੇਸ਼ ਕੀਤਾ ਹੈ ਇਹ ਗੀਤ ਐਰੋਸ ਨਾਉ ਦੇ ਲੇਬਲ ਤੋਂ ਰਿਲੀਜ਼ ਹੋਇਆ ਹੈ।
ਗੀਤ ਬਾਰੇ ਗੱਲ ਕਰਦੇ ਹੋਏ ਮੋਨਾਲੀ ਠਾਕੁਰ ਨੇ ਕਿਹਾ, "ਜਦੋਂ ਵੀ ਮੈਂ ਕਿਸੇ ਵੀ ਔਰਤ ਤੇ ਅਤਿਆਚਾਰ ਬਾਰੇ ਖਬਰ ਪੜ੍ਹਦੀ ਹਾਂ, ਇਹ ਮੈਂਨੂੰ ਬਹੁਤ ਹੀ ਬੇਚੈਨ ਕਰਦੀ ਹੈ। ਅਤੇ ਸਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ ਇਹਨਾਂ ਸਭ ਕੇਸਾਂ ਵਿੱਚ ਦੋਸ਼ੀ ਜਾਂ ਤਾਂ ਕੋਈ ਨਜ਼ਦੀਕੀ ਰਿਸ਼ਤੇਦਾਰ ਹੁੰਦਾ ਹੈ ਜਾਂ ਕੋਈ ਦੋਸਤ ਜਾਂ ਕੋਈ ਜਾਣਕਾਰ ਹੁੰਦਾ ਹੈ। ਤੁਹਾਡਾ ਆਪਣੇ ਨੇੜ੍ਹੇ ਦੇ ਲੋਕਾਂ ਤੋਂ ਵਿਸ਼ਵਾਸ ਉੱਠ ਜਾਂਦਾ ਹੈ ਅਤੇ ਆਪਣੀ ਕਿਸਮਤ ਤੇ ਸਵਾਲ ਉਠਾਉਣ ਲਗਦੇ ਹੋ। ਪਰ ਫਿਰ ਵੀ ਓ ਰੇ ਨਸੀਬਾ ਇਹ ਦਿਖਾਉਂਦਾ ਹੈ ਕਿ ਹਰ ਰਾਤ ਦੀ ਇੱਕ ਸਵੇਰ ਜਰੂਰ ਹੁੰਦੀ ਹੈ। ਕਰਮਾ ਹਰ ਗਲਤ ਕਰਨ ਵਾਲੇ ਨੂੰ ਸਜਾ ਦਿੰਦਾ ਹੈ। ਹਰ ਕਿਸੇ ਨੂੰ ਉਸਦੀ ਬਣਦੀ ਸਜਾ ਜਰੂਰ ਮਿਲਦੀ ਹੈ। ਕਈ ਵਾਰ ਇਹ ਦੇਸ਼ ਦਾ ਕਾਨੂੰਨ ਹੁੰਦਾ ਅਤੇ ਕਈ ਵਾਰ ਭਗਵਾਨ ਦਾ ਇਨਸਾਫ। ਮੈਂ ਸਿਰਫ ਇਹੀ ਚਾਹੁੰਦੀ ਹਾਂ ਕਿ ਔਰਤਾਂ ਆਪਣੇ ਖਿਲਾਫ ਹੋ ਰਹੇ ਅਤਿਆਚਾਰ ਅਤੇ ਬੁਰਾਈ ਦੇ ਖਿਲਾਫ ਆਵਾਜ਼ ਉਠਾਉਣ।"
ਓ ਰੇ ਨਸੀਬਾ ਦੀ ਡਾਇਰੈਕਟਰ, ਕ੍ਰਿਸ਼ਿਕਾ ਲੂਲਾ ਨੇ ਕਿਹਾ, "2012 ਦੇ ਨਿਰਭਯਾ ਕੇਸ ਨੂੰ ਪੜ੍ਹ ਕੇ ਮੈਂ ਢੰਗ ਰਹਿ ਗਈ ਸੀ। ਉਸ ਤੋਂ ਬਾਅਦ ਪੂਰੇ ਸੰਸਾਰ ਵਿੱਚ ਔਰਤਾਂ ਨੇ ਆਪਣੀ ਆਵਾਜ਼ ਉਠਾਈ ਅਤੇ #ਟਾਇਮਸ ਅਪ ਅਤੇ #ਮੀ ਟੂ ਨੇ ਮੁਹਿੰਮ ਨੇ ਰਫਤਾਰ ਫੜੀ। ਮੈਂ ਚਾਹੁੰਦੀ ਹਾਂ ਕਿ ਭਾਰਤੀ ਔਰਤ ਵੀ ਇਹ ਸ਼ਕਤੀ ਮਹਿਸੂਸ ਕਰਨ। ਅਸੀਂ ਇਸ ਗੀਤ ਨਾਲ ਇਹ ਸੰਦੇਸ਼ ਸਭ ਨੂੰ ਦੇਣਾ ਚਾਹੁੰਦੇ ਹਾਂ ਕਿ ਜੇ ਕੋਈ ਵੀ ਆਦਮੀ ਕਿਸੇ ਨਾਲ ਕੁਝ ਗਲਤ ਕਰਦਾ ਹੈ ਤਾਂ ਉਸਨੂੰ ਇਸਦੀ ਬਰਾਬਰ ਸਜਾ ਮਿਲੇਗੀ। ਮੈਂ ਖੁਦ ਇਹ ਮੰਨਦੀ ਹਾਂ ਕਿ ਔਰਤਾਂ ਨੂੰ ਹਮੇਸ਼ਾ ਸਤਰਕ ਰਹਿਣਾ ਚਾਹੀਦਾ ਹੈ ਆਪਣੇ ਆਸ ਪਾਸ ਦੇ ਹਰ ਆਦਮੀ ਤੋਂ। ਪਰ ਉਸਨੂੰ ਕਦੇ ਵੀ ਕਿਸੇ ਵੀ ਅਪਰਾਧ ਲਈ ਆਪਣੇ ਆਪ ਨੂੰ ਜਿੰਮੇਵਾਰ ਨਹੀਂ ਸਮਝਣਾ ਚਾਹੀਦਾ। ਉਸਨੂੰ ਹਮੇਸ਼ਾ ਕ਼ਾਨੂਨ ਅਤੇ ਭਗਵਾਨ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਜੋ ਹਰ ਬੁਰਾਈ ਨੂੰ ਸਜਾ ਦੇਵੇਗਾ। "
ਓ ਰੇ ਨਸੀਬਾ ਐਰੋਸ ਨਾਉ ਦੇ ਔਫ਼ਿਸ਼ਲ ਯੂ ਟਿਊਬ ਚੈਨਲ ਤੇ ਰਿਲੀਜ਼ ਹੋ ਚੁੱਕਾ ਹੈ।
https://www.youtube.com/watch?v=7wSkE8Khq24