ਫਰੀਦਕੋਟ , 31 ਜਨਵਰੀ 2019: ਵਿਆਹ ਦਾ ਦਿਨ ਬਹੁਤ ਜਿਆਦਾ ਖੁਸ਼ੀ ਦਾ ਦਿਨ ਹੁੰਦਾ ਹੈ। ਪਿਛਲੇ ਕਈ ਸਾਲਾਂ ਤੋ ਨਵ ਵਿਆਹੀਆਂ ਜੋੜੀਆਂ ਵਿਆਹ ਤੋ ਪਹਿਲਾਂ ਪ੍ਰੀ ਵੈਡਿੰਗ ਸੂਟ ਕਰਵਾਉਦੀਆਂ ਹਨ। ਪੰਜਾਬ ਦੇ ਕਈ ਹਿੱਸਿਆਂ ਵਿੱਚ ਪ੍ਰੀ ਵੈਡਿੰਗ ਸ਼ੂਟ ਲਈ ਮਿੱਟੀ ਦੇ ਘਰ ਵੀ ਬਣਾਏ ਗਏ ਹਨ ਜੋ ਪੁਰਾਣੇ ਵਿਰਸੇ ਨੂੰ ਯਾਦ ਕਰਵਾਉਦੇ ਹਨ। ਇਸੇ ਤਰ੍ਹਾਂ ਦਾ ਮਿੱਟੀ ਦਾ ਘਰ ਫਰੀਦਕੋਟ ਵਿਖੇ ਵੀ ਸਥਿਤ ਹੈ ਜੋ ਫਰੀਦਕੋਟ ਅੰਮ੍ਰਿਤਸਰ ਰੋਡ ਤੇ ਸਥਿਤ ਹੈ ਇਸ ਦਾ ਨਾਮ ਵੰਸ਼ ਵਿਲਾ ਰੱਖਿਆ ਹੈ। ਵੰਸ਼ ਵਿਲਾ ਨੇ ਬਹੁਤ ਥੋੜ੍ਹੇ ਸਮੇ ਵਿੱਚ ਬਹੁਤ ਜਿਆਦਾ ਤਰੱਕੀ ਕਰ ਲਈ ਹੈ ਕਿਉਂਕਿ ਇਸ ਵੰਸ਼ ਵਿਲਾ ਵਿੱਚ ਦੂਰੋ ਦੂਰੋ ਲੋਕ ਇਸ ਨੂੰ ਦੇਖਣ ਦੇ ਲਈ ਆ ਰਹੇ ਹਨ ਅਤੇ ਜਿਨ੍ਹਾਂ ਦੇ ਵਿਆਹ ਨੂੰ ਥੋੜ੍ਹਾ ਸਮਾਂ ਰਹਿੰਦਾ ਹੈ ਉਹ ਜੋੜੀਆਂ ਆਪਣੀ ਪ੍ਰੀ ਵੈਡਿੰਗ ਸ਼ੂਟ ਲਈ ਵੱਡੀ ਗਿਣਤੀ ਵਿੱਚ ਆ ਰਹੇ ਹਨ । ਵੰਸ਼ ਵਿਲਾ ਦੇ ਮਾਲਕ ਬੀ੍ਬੀ ਰਵਿੰਦਰਪਾਲ ਕੌਰ ਗਿੱਲ ਅਤੇ ਬਲਜੀਤ ਸਿੰਘ ਗਿੱਲ ਹਨ। ਇਸ ਮੌਕੇ ਤੇ ਬੀਬੀ ਰਵਿੰਦਰਪਾਲ ਕੌਰ ਗਿੱਲ ਨੇ ਕਿਹਾ ਲੋਕਾਂ ਦੀ ਬਹੁਤ ਜਿਆਦਾ ਡਿਮਾਂਡ ਤੇ ਵੰਸ਼ ਵਿਲਾ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਕਿਹਾ ਇਥੇ ਪ੍ਰੀ ਵੈਡਿੰਗ ਸ਼ੂਟ, ਫੋਟੋ ਸ਼ੂਟ,ਵੈਡਿੰਗ ਸ਼ੂਟ,ਫਿਲਮ ਸ਼ੂਟ ਵੀ ਕੀਤੀ ਜਾਂਦੀ ਹੈ । ਇਸ ਮੌਕੇ ਤੇ ਬਲਜੀਤ ਸਿੰਘ ਗਿੱਲ ਨੇ ਦੱਸਿਆ ਵਿਆਹ ਦਾ ਦਿਨ ਹਰ ਕਿਸੇ ਦੀ ਜ਼ਿੰਦਗੀ ਦਾ ਸਭ ਤੋ ਖਾਸ ਦਿਨ ਹੁੰਦਾ ਹੈ। ਉਨ੍ਹਾਂ ਕਿਹਾ ਵਿਆਹ ਦੋ ਪਰਿਵਾਰਾਂ ਨੂੰ ਆਪਸ ਵਿੱਚ ਜੋੜਦਾ ਹੈ। ਬਲਜੀਤ ਸਿੰਘ ਗਿੱਲ ਨੇ ਕਿਹਾ ਵਿਆਹ ਨਾਲ ਜੁੜੇ ਹੋਰ ਵੀ ਪ੍ਰੋਗਰਾਮ ਹੁੰਦੇ ਹਨ ਜਿਵੇ ਮਹਿੰਦੀ,ਸੰਗੀਤ ਸੈਰੇਮਨੀ,ਸ਼ਗਨ। ਉਨ੍ਹਾਂ ਕਿਹਾ ਹੁਣ ਤਾਂ ਜੋੜਾ ਵਿਆਹ ਤੋ ਪਹਿਲਾਂ ਪ੍ਰੀ ਵੈਡਿੰਗ ਫੋਟੋਸ਼ੂਟ ਵੀ ਕਰਵਾਉਦਾ ਹੈ। ਉਨ੍ਹਾਂ ਕਿਹਾ ਕਿਸੇ ਦੇ ਦੋਸਤ ਮਿੱਤਰ ਦੇ ਵਿਆਹ ਦਾ ਟਾਇਮ ਨੇੜੇ ਆ ਗਿਆ ਹੈ ਤਾਂ ਉਨ੍ਹਾਂ ਨੇ ਪ੍ਰੀ ਵੈਡਿੰਗ ਸ਼ੂਟ ਕਰਵਾਉਣੀ ਹੈ ਤਾਂ ਪੰਜਾਬ ਦੇ ਮਸੂਹਰ ਵੰਸ਼ ਵਿਲਾ ਵਿੱਚ ਆ ਕੇ ਫੋਟੋ ਸ਼ੂਟ ਕਰਵਾ ਸਕਦੇ ਹਨ।