← Go Back
ਸੰਗਰੂਰ, 5 ਮਾਰਚ 2019 - ਪੰਜਾਬੀ ਦੇ ਸਿਰਮੌਰ ਗੀਤਕਾਰ ਤੇ ਆਪਣੀ ਗੀਤਕਾਰੀ 'ਚੋਂ ਰੰਗਲੇ ਪੰਜਾਬ ਦੀ ਝਲਕ ਪੇਸ਼ ਕਰਨ ਵਾਲੇ ਪਰਗਟ ਸਿੰਘ ਲਿੱਦੜਾਂ ਦਾ ਸੋਮਵਾਰ ਰਾਤ ਉਨ੍ਹਾਂ ਦੇ ਗ੍ਰਹਿ ਵਿਖੇ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਸਗੇ ਸਬੰਧੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਰਗਟ ਸਿੰਘ ਦਾ ਉਨ੍ਹਾਂ ਦੇ ਗ੍ਰਹਿ ਵਿਖੇ ਪੌੜੀਆਂ ਤੋਂ ਪੈਰ ਤਿਲਕਣ ਕਾਰਨ ਮੌਤ ਹੋਈ ਹੈ। ਪਰਗਟ ਸਿੰਘ ਦਾ ਸਸਕਾਰ ਅੱਜ ਮਘਲਵਾਰ ਨੂੰ 1 ਵਜੇ ਪਿੰਡ ਲਿੱਦੜਾਂ ਨੇੜੇ ਗੁਰਦੁਆਰਾ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਹੋਵੇਗਾ। ਪਰਗਟ ਸਿੰਘ ਦੇ ਅਚਨਚੇਤ ਚਲਾਣੇ ਕਾਰਨ ਪੰਜਾਬੀ ਸੰਗੀਤ ਜਗਤ 'ਚ ਸੋਗ ਦੀ ਲਹਿਰ ਹੈ। ਨਾਮੀ ਪੰਜਾਬੀ ਗਾਇਕ ਹਰਜੀਤ ਹਰਮਨ ਪਰਗਟ ਸਿੰਘ ਦੇ ਗੀਤ ਗਾ ਕੇ ਖੂਬ ਨਾਮ ਕਮਾ ਚੁੱਕੇ ਹਨ। ਪੰਜਾਬੀ ਗਾਇਕ ਹਰਭਜਨ ਮਾਨ ਨੇ ਪਰਗਟ ਸਿੰਘ ਦੀ ਬੇਵਕਤੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Total Responses : 189