ਨਵੀਂ ਦਿੱਲੀ, 25 ਮਾਰਚ 2019 - ਅੰਤਰ-ਰਾਸ਼ਟਰੀ ਪੰਜਾਬ ਫੋਰਮ ਤਰਫੋਂ ਡਾ. ਰਜਿੰਦਰ ਸਿੰਘ ਚੱਢਾ (ਪ੍ਰਧਾਨ), ਬਲਬੀਰ ਸਿੰਘ ਕੱਕੜ (ਸਕੱਤਰ ਜਨਰਲ) ਅਤੇ ਪੈਟਰੋਨ ਇਨ ਚੀਫ ਮਨਜੀਤ ਸਿੰਘ ਜੀ.ਕੇ ਵੱਲੋਂ ਬਾਲੀਵੁੱਡ ਫਿਲਮ 'ਕੇਸਰੀ' ਨੂੰ ਪੂਰੇ ਭਾਰਤ 'ਚ ਟੈਕਸ ਫਰੀ ਕਰਨ ਲਈ ਵਿੱਤ ਮੰਤਰੀ ਨੂੰ ਅਪੀਲ ਕੀਤੀ ਹੈ। ਇਸ ਸਬੰਧੀ ਮਨਜੀਤ ਜੀ.ਕੇ ਨੇ ਅਰੁਣ ਜੇਟਲੀ ਨਾਲ ਮੁਲਾਕਾਤ ਕਰ ਇੱਕ ਅਪੀਲ ਪੱਤਰ ਵੀ ਸੌਂਪਿਆ ਹੈ।
ਜੀ.ਕੇ ਨੇ ਕਿਹਾ ਕਿ 'ਕੇਸਰੀ' ਫਿਲਮ ਉਨ੍ਹਾਂ 21 ਬਹਾਦੁਰ ਸਿੱਖ ਫੌਜੀਆਂ ਦੀ ਕਹਾਣੀ ਹੈ ਜਿੰਨ੍ਹਾਂ ਨੇ 10 ਹਜ਼ਾਰ ਅਫਗਾਨੀਆਂ ਨਾਲ ਲੋਹਾ ਲਿਆ ਸੀ ਤੇ ਇਸ ਮਹਾਨ ਕਹਾਣੀ ਬਾਰੇ ਹਰ ਇੱਕ ਭਾਰਤੀ ਨੂੰ ਜਾਣਕਾਰੀ ਹੋਣਾ ਬਹੁਤ ਹੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਫਿਲਮ ਟੈਕਸ ਮੁਕਤ ਹੋਵੇਗੀ ਤਾਂ ਹਰ ਇੱਕ ਆਮ ਆਦਮੀ ਇਸ ਫਿਲਮ ਨੂੰ ਦੇਖ ਸਕੇਗਾ।