ਚੰਡੀਗੜ੍ਹ, 17 ਅਪ੍ਰੈਲ, 2019: ਪੰਜਾਬੀ ਸੰਗੀਤ ਨਾ ਸਿਰਫ ਭਾਰਤ ਵਿੱਚ ਬਲਕਿ ਪੂਰੇ ਸੰਸਾਰ ਵਿੱਚ ਲੋਕਾਂ ਦੇ ਦਿਲ ਜਿੱਤਦਾ ਹੈ। ਸਾਰੇਗਾਮਾ ਕਾਰਵਾਂ ਪੰਜਾਬੀ ਨੂੰ ਲਾਂਚ ਕਰਨ ਲਈ ਸਾਰੇਗਾਮਾ ਨੇ ਇਸਦੀ ਮਹਾਨ ਵਿਸ਼ਾ ਲਾਇਬ੍ਰੇਰੀ ਤੋਂ ਬਿਹਤਰੀਨ ਪੰਜਾਬੀ ਅਤੇ ਹਿੰਦੀ ਸੰਗੀਤ ਨੂੰ ਮਿਸ਼ਰਤ ਕੀਤਾ ਹੈ।
ਕਾਰਵਾਂ ਪੰਜਾਬੀ ਵਿੱਚ ਮਸ਼ਹੂਰ ਹਿੰਦੀ ਗਾਣਿਆਂ ਸਮੇਤ 5000 ਪ੍ਰੀ-ਲੋਡੇਡ ਐਵਰਗ੍ਰੀਨ ਪੰਜਾਬੀ ਫਿਲਮੀ ਅਤੇ ਲੋਕ ਗੀਤ ਮੌਜੂਦ ਹਨ। 5000 ਗਾਣਿਆਂ ਦੀ ਪ੍ਰੀ-ਲੋਡੇਡ ਲਾਇਬ੍ਰੇਰੀ ਨੂੰ ਕਲਾਕਾਰਾਂ, ਮੂਡਜ਼ ਅਤੇ ਬੌਲੀਵੁੱਡ ਦੇ ਅਧਾਰ ਉੱਤੇ ਸ਼੍ਰੇਣੀਬੱਧ ਕੀਤਾ ਗਿਆ ਹੈ। ਗਾਇਕਾਂ, ਲੇਖਕਾਂ, ਸੰਗੀਤ ਨਿਰਮਾਤਾਵਾਂ, ਮੂਡਜ਼ ਦੇ ਅਧਾਰ ਉੱਤੇ ਸ਼੍ਰੇਣੀਬੱਧ ਕੀਤੇ 50+ ਸਟੇਸ਼ਨਾਂ ਨਾਲ ਮਿਊਜ਼ਿਕ ਦੀ ਚੋਣ ਨੂੰ ਬਹੁਤ ਹੀ ਆਸਾਨ ਬਣਾਇਆ ਗਿਆ ਹੈ। ਤੁਸੀਂ ਇਸ ਵਿੱਚ ਗੁਰਦਾਸ ਮਾਨ ਦੇ ਫਿਲਮੀ ਅਤੇ ਲੋਕ ਗੀਤਾਂ ਤੋਂ ਲੈ ਕੇ ਬਹੁਤ ਹੀ ਮਸ਼ਹੂਰ ਚਮਕੀਲੇ ਦੇ ਉਰਜਾ ਭਰਪੂਰ ਗਾਣਿਆਂ ਅਤੇ ਕੁਲਦੀਪ ਮਾਣਕ ਦੀਆਂ ਕਲੀਆਂ ਅਤੇ ਪੰਜਾਬ ਦੀ ਕੋਇਲ ਕਹੀ ਜਾਣ ਵਾਲੀ ਸਤਿੰਦਰ ਕੌਰ ਦੇ ਗਾਣਿਆਂ ਦਾ ਉਹਨਾਂ ਦੇ ਅਰਿਜਨਲ ਵਰਜਨ ਵਿੱਚ ਲਗਾਤਾਰ ਬਿਨਾਂ ਕਿਸੇ ਐਡ ਦੇ ਜਾਂ ਇੰਟਰਨੈੱਟ ਤੋਂ ਬਿਨਾਂ ਮਜ਼ਾ ਲੈ ਸਕਦੇ ਹੋ। ਪਰ ਇਹ ਡਿਵਾਈਸ ਇਸ ਤੋਂ ਵੀ ਵੱਧ ਪ੍ਰਦਾਨ ਕਰਦੀ ਹੈ- ਇਸ ਵਿੱਚ ਤੁਸੀਂ ਆਪਣੇ ਮਨਪਸੰਦ ਕੋਸ਼ੋਰ ਕੁਮਾਰ, ਲਤਾ ਮੰਗੇਸ਼ਕਰ, ਆਸ਼ਾ ਭੋਸਲੇ ਅਤੇ ਹੋਰ ਮਹਾਨ ਹਿੰਦੀ ਗਾਇਕਾਂ ਦੇ ਐਵਰਗ੍ਰੀਨ ਹਿੰਦੀ ਗਾਣੇ ਵੀ ਸੁਣ ਸਕਦੇ ਹੋ।
ਇਸ ਆਕਰਸ਼ਕ ਰੂਪ ਵਾਲੀ ਡਿਵਾਈਸ ਵਿੱਚ ਤੁਸੀਂ ਆਪਣੇ ਘਰੇਲੂ ਰੇਡੀਓ ਦੇ ਤੌਰ ਤੇ ਐੱਫ.ਐੱਮ ਵੀ ਟਿਊਨ ਕਰ ਸਕਦੇ ਹੋ। ਬਲਿਊਟੁੱਥ ਅਤੇ ਯੂ.ਐੱਸ.ਬੀ ਸਪੋਰਟ ਵਰਗੀਆਂ ਹੋਰ ਵਿਸ਼ੇਸ਼ਤਾਵਾਂ ਨਾਲ ਤੁਸੀਂ ਇਸ ਵਿੱਚ ਗਾਣਿਆਂ ਦੀ ਆਪਣੀ ਨਿਜੀ ਪਸੰਦ ਨੂੰ ਵੀ ਸੁਣ ਸਕਦੇ ਹੋ, ਅਤੇ ਇਸ ਡਿਵਾਈਸ ਨੂੰ ਇੱਕ ਆਲ-ਇਨ-ਵਨ ਸਪੀਕਰ ਬਣਾ ਸਕਦੇ ਹੋ। 5 ਘੰਟੇ ਲਗਾਤਾਰ ਚੱਲਣ ਵਾਲੀ ਅਤੇ 1 ਸਾਲ ਦੀ ਡੋਰ ਸਟੈੱਪ ਵਾਰੰਟੀ ਵੱਲੀ ਬੈਟਰੀ ਨਾਲ ਕਾਰਵਾਂ ਪੰਜਾਬੀ ਨੂੰ ਪੰਜਾਬੀ ਅਤੇ ਬੌਲੀਵੁੱਡਮਿਊਜ਼ਿਕ ਸੌਂਗਜ਼ ਲਈ ਬਹੁਤ ਪਸੰਦ ਕੀਤਾ ਜਾਂਦਾ ਹੈ।
ਇਸ ਉਤਪਾਦ ਬਾਰੇ ਗੱਲ ਕਰਦਿਆਂ ਵਿਕਰਮ ਮੇਹਰਾ, ਐੱਮ.ਡੀ, ਸਾਰੇਗਾਮਾ ਇੰਡੀਆ ਨੇ ਕਿਹਾ, "ਪੰਜਾਬੀ ਸੰਗੀਤ ਨੂੰ ਸੰਸਾਰ ਭਰ ਵਿੱਚ ਬਹੁਤ ਸਾਰੇ ਲੋਕ ਸੁਣਦੇ ਹਨ। ਸਾਨੂੰ ਸੰਗੀਤ ਦੇ ਇਸ ਜੌਨਰ ਦੇ ਚਹੇਤਿਆਂ ਲਈ ਕਾਰਵਾਂ ਪੰਜਾਬੀ ਨੂੰ ਲਾਂਚ ਕਰਨ ਦੀ ਬਹੁਤ ਖੁਸ਼ੀ ਹੈ। ਇਸ ਸਾਲ ਸ਼ੁਰੂ ਵਿੱਚ ਕਾਰਵਾਂ ਮਿਨੀ ਗੁਰਬਾਣੀ ਨੂੰ ਆਂਚ ਕਰਨ ਤੋਂ ਬਾਅਦ ਇਹ ਆਪਣੇ ਉਪਭੋਗਤਾਵਾਂ ਲਈ ਇੱਕ ਦੂਸਰੀ ਸ਼ਾਨਦਾਰ ਪੇਸ਼ਕਸ਼ ਹੋਵੇਗੀ।"
ਪ੍ਰੀਮੀਅਮ ਰੇਟ੍ਰੋ ਲੁੱਕ, ਆਸਾਨ ਇਸਤੇਮਾਲ ਵਾਲੀ ਵਿਸਤ੍ਰਿਤ ਵਿਸ਼ਾ ਲਾਇਬ੍ਰੇਰੀ ਨਾਲ ਸਾਰੇਗਾਮਾ ਕਾਰਵਾਂ ਤੁਹਾਡੇ ਅਤੇ ਤੁਹਾਡੇ ਚਹੇਤਿਆਂ ਲਈ ਇੱਕ ਸ਼ਾਨਦਾਰ ਉਪਹਾਰ ਬਣ ਜਾਂਦਾ ਹੈ ਜੋ ਸਿਰਫ 5990/- ਰੁਪਏ ਉੱਤੇ www.sare{ama.com ਉੱਤੇ ਉਪਲਬਧ ਹੈ।
ਸਾਰੇਗਾਮਾ ਇੰਡੀਆ ਬਾਰੇ:
ਫੌਰਮਲ ਤੌਰ ਤੇ ਇੰਡੀਆ ਲਿਮਿਟੇਡ ਦੀ ਗ੍ਰਾਮੋਫੋਨ ਕੰਪਨੀ ਦੇ ਤੌਰ ਤੇ ਜਾਣੇ ਜਾਣ ਵਾਲੇ ਸਾਰੇਗਾਮਾ ਵਿੱਚ ਭਾਰਤ ਦੀ ਅਤੇ ਸੰਸਾਰ ਦੇ ਸਭ ਦੀ ਸਭ ਤੋਂ ਵੱਡੀ ਮਿਊਜ਼ਿਕ ਕੁਲੈਕਸ਼ਨ ਮੌਜੂਦ ਹੈ। ਭਾਰਤ ਵਿੱਚ ਮੌਜੂਦ ਲਗਭਗ 50 ਪ੍ਰਤਿਸ਼ਤ ਤੋਂ ਵੱਧ ਮਿਊਜ਼ਿਕ ਨੂੰ ਰਿਕਾਰਡ ਕਰਨਾ ਵੀ ਸਾਰੇਗਾਮਾ ਨੂੰ ਦੇਸ਼ ਦੇ ਸੰਗੀਤਕ ਖੇਤਰ ਦਾ ਸਭ ਤੋਂ ਪ੍ਰਮਾਣਿਤ ਸੰਗੀਤਕ ਸੰਗ੍ਰਹਿ ਬਣਾਉਂਦਾ ਹੈ। ਸਾਰੇਗਾਮਾ ਨੇ ਹੁਣ ਮਨੋਰੰਜਨ ਦੀਆਂ ਹੋਰ ਸ਼ਾਖਾਵਾਂ ਤੱਕ ਵੀ ਆਪਣੀ ਪਹੁੰਚ ਨੂੰ ਵਿਸਤ੍ਰਿਤ ਕੀਤਾ ਹੈ- ਇਸ ਵਿੱਚ ਪ੍ਰਕਾਸ਼ਨ, ਟੇਲੀਵਿਜਨ ਸੌਫਟਵੇਅਰ ਅਤੇ ਡਿਜਿਟਲ ਵਿਸ਼ਾ ਸ਼ਾਮਿਲ ਕੀਤਾ ਗਿਆ ਹੈ। ਇਹ ਦਮ ਦਮ, ਕੋਲਕਾਤਾ ਵਿੱਚ ਵੀ ਸਟੂਡਿਓ ਸੁਵਿਧਾਵਾਂ ਨੂੰ ਸੰਚਾਲਿਤ ਕਰਦਾ ਹੈ ਜੋ ਇਸਨੂੰ ਦੇਸ਼ ਦਾ ਇੱਕ ਸਭ ਤੋਂ ਵੱਡਾ ਮਨੋਰੰਜਨ ਘਰ ਬਣਾਉਂਦਾ ਹੈ।