ਨਵੀਂ ਦਿੱਲੀ, 09 ਜੂਨ 2019 - 'ਸਪੌਟਲੈਂਪ ਡਾਟ ਕਾਮ' ਨਾਨ ਮਿਊਜ਼ਿਕ ਪਲੇਟਫਾਰਮ ਵੱਲੋਂ 9ਐਕਸ ਮੀਡੀਆ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਦਲੇਰ ਮਹਿੰਦੀ ਦਾ ਨਵਾਂ ਗਾਣਾ 'ਪੰਗਾ ਨਾ ਲੈਣਾ' ਲਾਂਚ ਕੀਤਾ ਜਾਵੇਗਾ। ਗੀਤ 'ਪੰਗਾ ਨਾ ਲੈਣਾ' ਕ੍ਰਿਕਟ ਵਰਲਡ ਕੱਪ 2019 ਨੂੰ ਸਮਰਪਿਤ ਹੈ ਜੋ ਕਿ 'ਸਪੌਟਲੈਂਪ ਡਾਟ ਕਾਮ' 'ਤੇ ਲਾਂਚ ਕੀਤਾ ਜਾਵੇਗਾ ਜੋ ਕਿ 9XM, 9X Jalwa ਅਤੇੇ 9X Tashan ਦੇਖਿਆ ਜਾ ਸਕਦਾ ਹੈ।
ਇਸ ਗੀਤ 'ਤੇ ਬੋਲਦੇ ਹੋਏ ਦਲੇਰ ਮਹਿੰਦੀ ਨੇ ਕਿਹਾ ਕਿ ਮੈਂ ਸਪੌਟਲੈਂਪ ਨਾਲ ਕੰਮ ਕਰਕੇ ਖੁਸ਼ ਹਾਂ ਅਤੇ ਕ੍ਰਿਕਟ ਪ੍ਰੇਮੀਆਂ ਲਈ ਕ੍ਰਿਕਟ ਵਰਲਡ ਕੱਪ 2019 ਨੂੰ ਸਮਰਪਿਤ ਇੱਕ ਨਵਾਂ ਗਾਣਾ ਲਾਂਚ ਕੀਤਾ ਜਾ ਰਿਹਾ ਹੈ। ਗੀਤ ਦੇ ਬੋਲ ਐੱਨ. ਐੱਸ ਚੌਹਾਨ ਅਤੇ ਦਲੇਰ ਮਹਿੰਦੀ ਵੱਲੋਂ ਲਿਖੇ ਗਏ ਹਨ।
'ਸਪੌਟਲੈਂਪ ਡਾਟ ਕਾਮ' ਥੋੜੇ ਜਿਹੇ ਹੀ ਸਮੇਂ ਵਿੱਚ ਨਵੇਂ ਆ ਰਹੇ ਗਾਇਕਾਂ ਲਈ ਇੱਕ ਢੁਕਵਾਂ ਪਲੇਟਫਾਰਮ ਬਣ ਚੁੱਕਿਆ ਹੈ। ਜਿਸ 'ਤੇ ਗ੍ਰੈਮੀ ਵਿਨਰ ਸ਼ੈਗੀ, ਮੀਕਾ, ਸ਼ਾਨ, ਅੰਕਿਤ ਤਿਵਾਰੀ, ਸ਼ੰਕਰ ਮਹਾਦੇਵਨ ਦੇਵ ਨੇਗੀ, ਨੇਹਾ ਪਾਂਡੇ ਆਦਿ ਸਾਰੇ ਹੀ ਗਾਇਕ ਪ੍ਰਸਿੱਧੀ ਖੱਟ ਚੁੱਕੇ ਹਨ।
9ਐਕਸ ਮੀਡੀਆ ਦੀ ਸੀਨੀਅਰ ਵਾਈਸ ਪਰੈਜੀਡੈਂਟ ਰਾਜਿਤਾ ਹੇਮਵਾਨੀ ਨੇ ਕਿਹਾ ਕਿ 'ਪੰਗਾ ਨਾ ਲੈਣਾ' ਗੀਤ 'ਕ੍ਰਿਕਟ ਵਰਲਡ ਕੱਪ 2019' ਦੀ ਉਤਸੁਕਤਾ ਨੂੰ ਦਰਸਾਵੇਗਾ ਅਤੇ ਕ੍ਰਿਕਟ ਪ੍ਰੇਮੀਆਂ ਲਈ ਵਰਲਡ ਕੱਪ ਲਈ ਵਧੀਆ ਮੂਡ ਤਿਆਰ ਕਰੇਗਾ।