ਚੰਡੀਗੜ੍ਹ, 21 ਜੂਨ 2019 - ਪੰਜਾਬੀ ਸੂਫੀ ਗਵੱਈਏ ਸਤਿੰਦਰ ਸਰਤਾਜ ਦੀ ਗੀਤ ਐਲਬਮ ਦਰਿਆਈ ਤਰਜ਼ਾਂ ਦਾ ਗਾਣਾ 'ਗੁਰਮੁਖੀ ਦਾ ਬੇਟਾ' ਰਿਲੀਜ਼ ਹੋ ਚੁੱਕਾ ਹੈ। ਗਾਣੇ ਦੇ ਰਿਲੀਜ਼ ਮੌਕੇ ਸਤਿੰਦਰ ਸਰਤਾਜ ਦਾ ਕਹਿਣਾ ਹੈ ਕਿ ਇਹ ਸ਼ਾਇਦ ਪੰਜਾਬੀ ਸੰਗੀਤ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇੈਆ ਹੈ ਕਿ ਇਸ ਦੀ ਮੂਲ ਭਾਸ਼ਾ ਦੇ ਅੱਖਰਾਂ ਦੀ ਵਡਿਆਈ ਦੇ ਆਧਾਰ 'ਤੇ ਇਸਦਾ ਗਾਣਾ ਬਣਾਇਆ ਗਿਆ ਹੋਵੇ।
ਉਨ੍ਹਾਂ ਕਿਹਾ ਕਿ ਸਾਨੂੰ ਸਕਰਿਪਟ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ। ਇਹ ਹਮੇਸ਼ਾ ਕਿਹਾ ਜਾਂਦਾ ਹੈ ਕਿ ਭਾਸ਼ਾ ਮਰ ਰਹੀ ਹੈ ਪਰ ਅਸਲ ਵਿੱਚ ਇਹ ਅਜਿਹੀ ਸਕ੍ਰਿਪਟ ਹੈ ਜੋ ਭਾਸ਼ਾ ਦੀ ਸੰਭਾਲ ਕਰਦੀ ਹੈ। ਪੰਜਾਬੀ ਹੋਣ ਦੇ ਨਾਤੇ ਮੈਂ ਮਹਿਸੂਸ ਕਰਦਾ ਹਾਂ ਕਿ ਇਹ ਕਿਸਮਤ ਵਾਲਾ ਹੈ ਕਿ ਅਸੀਂ ਉਹਨਾਂ ਭਾਈਚਾਰੇ ਵਿਚੋਂ ਇਕ ਹਾਂ ਜਿਹਨਾਂ ਕੋਲ ਆਪਣੇ ਅਲਫਾਬੈਟਸ (ਅੱਖਰ) ਹਨ। ਸਰਤਾਜ ਦਾ ਇਹ ਗਾਣਾ ਸਤਲੁਜ ਦਰਿਆ ਨੂੰ ਸਮਰਪਤ ਹੈ।
https://youtu.be/yQBWodiy3Fw