ਮੁੰਬਈ, 13 ਜੁਲਾਈ 2019 - ਪਿਛਲੇ ਦਿਨੀਂ ਇੱਕ ਪ੍ਰੈੱਸ ਕਾਨਫਰੰਸ 'ਚ ਪੱਤਰਕਾਰ ਨਾਲ ਉਲਝ ਕੇ ਵਿਵਾਦਾਂ 'ਚ ਆਈ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀੳ ਅਪਲੋਡ ਕੀਤਾ ਹੈ ਜਿਸ 'ਚ ਉਸਨੇ ਉਸ ਪੱਤਰਕਾਰ ਨਾਲ ਆਪਣੇ ਵਿਵਾਦ ਬਾਰੇ ਸਪਸ਼ਟਤਾ ਦਿੱਤੀ। ਉਥੇ ਹੀ ਕੰਗਨਾ ਨੇ ਭਾਰਤ 'ਚ ਦੋ ਤਰ੍ਹਾਂ ਦੇ ਮੀਡੀਏ ਦਾ ਜ਼ਿਕਰ ਕੀਤਾ ਜਿਸ 'ਚ ਉਸਨੇ ਅਜਿਹੇ ਮੀਡੀਆ ਨੂੰ ਜਮ ਕੇ ਨਿੰਦਿਆ ਜੋ ਤੱਥਾਂ ਦੇ ਅਧਾਰ 'ਤੇ ਸਵਾਲ ਜਵਾਬ ਨਹੀਂ ਕਰਦਾ।
ਕੰਗਨਾ ਰਣੌਤ ਨੇ ਕਿਹਾ ਕਿ ਇੱਕ ਅਜਿਹਾ ਮੀਡੀਆ ਹੈ ਜੋ ਦੇਸ਼ ਨੂੰ ਸਿਉਂਕ ਵਾਂਗ ਲੱਗਿਆ ਹੋਇਆ ਹੈ ਤੇ ਇਸ ਵਿਕਾਊ ਮੀਡੀਆ ਲਈ ਸਾਡੇ ਦੇਸ਼ 'ਚ ਕੋਈ ਵੀ ਕਾਨੂੰਨ ਨਹੀਂ ਬਣਾਇਆ ਗਿਆ। ਉਸਨੇ ਕਿਹਾ ਕਿ ਅਜਿਹਾ ਮੀਡੀਆ ਧਰਮ ਤੇ ਜਾਤਿਵਾਦ ਦੇ ਨਾਮ 'ਤੇ ਲੋਕਾਂ 'ਚ ਅੱਗ ਫੈਲਾਉਣ ਤੋਂ ਸਿਵਾਏ ਹੋਰ ਕੁਝ ਨਹੀਂ ਕਰਦਾ। ਕੰਗਨਾ ਨੇ ਕਿਹਾ ਕਿ ਉਹ ਅਜਿਹੇ ਮੀਡੀਆ ਤੋਂ ਨਹੀਂ ਡਰਦੀ ਅਤੇ ਨਾ ਹੀ ਕਦੇ ਕਿਸੇ ਦੀ ਪਰਵਾਹ ਕਰਦੀ ਹੈ।
ਕੰਗਨਾ ਦਾ ਪੂਰਾ ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.instagram.com/tv/BzwxL60lc54/?igshid=3tv14rbsd0cv