ਰਾਏਪੁਰ, 19 ਜੁਲਾਈ 2019 - ਹਿੰਦੀ ਟੀਵੀ ਸੀਰੀਅਲ 'ਸਸੁਰਾਲ ਸਿਮਰ ਕਾ' ਦਾ ਚਰਚਿਤ ਬਾਲ ਚਿਹਰਾ ਸ਼ਿਵਲੇਖ ਸਿੰਘ (14) ਦਾ ਕਾਰ ਐਕਸੀਡੰਟ 'ਚ ਦੇਹਾਂਤ ਹੋ ਗਿਆ।
ਜਾਣਕਾਰੀ ਮੁਤਾਬਕ ਵੀਰਵਾਰ ਨੂੰ ਸ਼ਿਵਲੇਖ ਆਪਣੇ ਮਾਪਿਆਂ ਨਾਲ ਕਾਰ 'ਚ ਜਾ ਰਿਹਾ ਸੀ ਤੇ ਧਾਰਸੀਵਾ, ਰਾਏਪੁਰ ਇਲਾਕੇ ਦੇ ਨਜ਼ਦੀਕ ਟਰੱਕ ਨਾਲ ਉਨ੍ਹਾਂ ਦੀ ਕਾਰ ਟਕਰਾ ਗਈ ਤੇ ਜਿਸ 'ਚ ਸ਼ਿਵਲੇਖ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਉਸਦੇ ਮਾਪੇ ਅਤੇ ਇੱਕ ਹੋਰ ਸ਼ਕਸ ਗੰਭੀਰ ਜ਼ਖਮੀ ਹੋ ਗਏ।
ਬਾਲ ਕਲਾਕਾਰ ਸ਼ਿਵਲੇਖ ਦੀ ਮੌਤ ਤੋਂ ਬਾਅਦ ਪੂਰੇ ਟੀਵੀ ਜਗਤ 'ਚ ਸੋਗ ਦੀ ਲਹਿਰ ਫੈਲ ਗਈ ਹੈ।