ਚੰਡੀਗੜ੍ਹ, 5 ਅਗਸਤ 2019 - ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨੇ ਖੁਲਾਸਾ ਕੀਤਾ ਕਿ ਉਸਨੇ 36 ਸਾਲਾ ਯੂ ਕੇ ਅਧਾਰਤ ਕਾਰੋਬਾਰੀ ਰਿਤੇਸ਼ ਨਾਲ ਵਿਆਹ ਕਰ ਲਿਆ ਹੈ।
'ਦ ਇੰਡੀਅਨ ਐਕਸਪ੍ਰੈੱਸ' ਦੀ ਖਬਰ ਮੁਤਾਬਕ ਰਾਖੀ ਨੇ ਕਿਹਾ ਕਿ ਰਿਤੇਸ਼ ਉਸਦਾ ਬਹੁਤ ਵੱਡਾ ਫੈਨ ਹੈ। ਉਸਨੇ ਕਿਹਾ ਕਿ ਉਸਨੇ ਆਪਣੇ ਵਿਆਹ ਦਾ ਜ਼ਿਆਦਾ ਰੌਲਾ ਨਹੀਂ ਪਾਇਆ ਅਤੇ ਹੁਣ ਉਹ ਇੱਕ ਹੈਪਿਲੀ ਮੈਰਿਡ ਵੁਮੈਨ ਹੈ। ਜਾਣਕਾਰੀ ਮੁਤਾਬਕ ਰਾਖੀ ਨੇ 28 ਜੁਲਾਈ ਨੂੰ ਅੰਧੇਰੀ, ਮੁੰਬਈ ਦੇ ਪੰਜ ਤਾਰਾ ਹੋਟਲ 'ਚ ਵਿਆਹ ਕਰਾਇਆ ।