ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ 12 ਅਗਸਤ 2019 - ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਵਲੋਂ ਇੱਕ ਇੰਟਰਵਿਊ ਦੌਰਾਨ ਭਗਵਾਨ ਵਾਲਮੀਕਿ ਸਮਾਜ ਸੰਬੰਧੀ ਅਪਸ਼ਬਦ ਬੋਲਣ ਦੇ ਰੋਸ ਵਜੋਂ ਅੱਜ 'ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਕਮੇਟੀ ਅਜਨਾਲਾ' ਅਤੇ 'ਦਲਿਤ ਸੁਰੱਖਸ਼ਾ ਸੈਨਾ ਭਾਰਤ' ਦੇ ਕਾਰਕੁਨਾਂ ਵਲੋਂ ਪ੍ਰਧਾਨ ਸੋਨੂੰ ਦਿਓਲ ਦੀ ਅਗਵਾਈ 'ਚ ਸ਼ਹਿਰ ਦੇ ਮੁੱਖ ਚੌਕ 'ਚ ਉਸ ਦਾ (ਸੋਨਾਕਸ਼ੀ ਸਿਨਹਾ) ਦਾ ਪੁਤਲਾ ਸਾੜਿਆ ਗਿਆ.
ਇਸ ਮੌਕੇ ਬੋਲਦਿਆਂ ਕਾਰਕੁਨਾਂ ਨੇ ਕਿਹਾ ਕਿ ਸੋਨਾਕਸ਼ੀ ਸਿਨਹਾ ਵਲੋਂ ਭਗਵਾਨ ਵਾਲਮੀਕਿ ਸਮਾਜ ਵਿਰੁੱਧ ਜਿਹੜੇ ਅਪਸ਼ਬਦ ਬੋਲੇ ਗਏ ਹਨ, ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਐੱਸ. ਸੀ.ਐੱਸ. ਟੀ. ਕਮਿਸ਼ਨ ਕੋਲੋਂ ਮੰਗ ਕੀਤੀ ਕਿ ਸੋਨਾਕਸ਼ੀ ਸਿਨਹਾ ਵਿਰੁੱਧ ਤੁਰੰਤ ਮੁਕੱਦਮਾ ਦਰਜ ਕੀਤਾ ਜਾਵੇ। ਇਸ ਦੇ ਨਾਲ ਹੀ ਪ੍ਰਧਾਨ ਸੋਨੂੰ ਦਿਓਲ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਦਿੱਲੀ 'ਚ ਗੁਰੂ ਰਵਿਦਾਸ ਮੰਦਰ ਨੂੰ ਢਾਹੁਣ ਦੇ ਰੋਸ ਵਜੋਂ ਕੱਲ੍ਹ ਭਾਵ ਕਿ 13 ਅਗਸਤ ਨੂੰ ਅਜਨਾਲਾ ਸ਼ਹਿਰ 12 ਵਜੇ ਤੱਕ ਬੰਦ ਰੱਖਿਆ ਜਾਵੇਗਾ।