ਚੰਡੀਗੜ੍ਹ, 24 ਅਗਸਤ 2019 - ਵੈਸੇ ਤਾਂ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਚਿਹਰੇ ਹਮੇਸ਼ਾ ਫੇਸਬੁੱਕ ਜਾਂ ਸਨੈਪਚੈਟ 'ਤੇ ਇੱਕ ਦੂਜੇ ਨਾਲ ਲੜਨ ਭਿੜਨ ਕਾਰਨ ਹੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ। ਪਰ ਇੰਨ੍ਹੀ ਦਿਨੀਂ ਇੱਕ ਪੰਜਾਬੀ ਮੌਡਲ ਆਪਣੇ ਨੇਕ ਕੰਮਾਂ ਕਾਰਨ ਸੋਸ਼ਲ ਮੀਡੀਆ 'ਤੇ ਖੂਬ ਵਾਹ ਵਾਹ ਖੱਟ ਰਹੀ ਹੈ।
ਪੰਜਾਬ 'ਚ ਆਏ ਹੜ੍ਹਾਂ ਕਾਰਨ ਪ੍ਰਸ਼ਾਸਨ ਦੇ ਨਾਲ ਨਾਲ ਹਰ ਕੋਈ ਹੜ੍ਹ ਪੀੜਤਾਂ ਦੀ ਮਦਦ 'ਚ ਜੁਟਿਆ ਹੈ। ਉਥੇ ਹੀ ਖਾਲਸਾ ਏਡ ਵੱਲੋਂ ਵੀ ਹੜ੍ਹ ਪੀੜਤਾਂ ਲਈ ਲਗਾਤਾਰ ਰਾਸ਼ਣ ਤੇ ਹੋਰ ਲੋੜੀਂਦੀਆਂ ਵਸਤਾਂ ਮੁਹੱਈਆ ਕਰਾਈਆਂ ਜਾ ਰਹੀਆਂ ਹਨ। ਇਸੇ ਵਿਚਕਾਰ ਖਾਲਸਾ ਏਡ ਵਾਲੇ ਸਿੰਘਾਂ ਦੇ ਨਾਲ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਹੜ੍ਹ ਪੀੜਤਾਂ ਦੀ ਮਦਦ ਕਰਨ 'ਚ ਜੁਟੀ ਹੋਈ ਹੈ।
ਹਿਮਾਂਸ਼ੀ ਖੁਰਾਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀੳ ਤੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਕਿ "ਇਸ ਜਗ੍ਹਾ ਕੋਈ ਮੀਡੀਆ ਨਹੀਂ ਤੇ ਕੋਈ ਮਦਦ ਲਈ ਨਹੀਂ ਆ ਰਿਹਾ। ਸਭ ਯੂ ਟਿਊਬ 'ਤੇ ਵਿਊਜ਼ ਵਧਾਉਣ ਦੇ ਚੱਕਰ 'ਚ ਨੇ। ਖਾਲਸਾ ਏਡ ਅਜਿਹੇ ਹਾਲਾਤਾਂ 'ਚ ਇੰਨ੍ਹਾਂ ਦੀ ਮਦਦ ਕਰ ਰਹੀ ਹੈ।"
ਹਿਮਾਂਸ਼ੀ ਨੇ ਲਿਖਿਆ ਕਿ ਪੰਜਾਬੀਆਂ ਦਾ ਧੰਨ ਜਿਗਰਾ ਕਿ ਇੰਨੀ ਬਿਪਤਾ ਦੇ ਵਿੱਚ ਵੀ ਉਹ ਸਾਨੂੰ ਚਾਹ ਪਾਣੀ ਪੁੱਛ ਰਹੇ ਨੇ। ਉਸ ਨੇ ਕਿਹਾ ਕਿ ਅਜੇ ਵੀ ਸਾਰੇ ਪੰਜਾਬੀ ਚੜ੍ਹਦੀ ਕਲਾ 'ਚ ਨੇ ਤੇ ਉਹ ਬਹੁਤ ਹੈਰਾਨ ਹੋਈ ਤੇ ਸਾਰਿਆਂ ਦਾ ਦਿਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਉਸਨੂੰ ਚਾਹ ਪਾਣੀ ਪੁੱਛਿਆ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.instagram.com/p/B1g-GMTgwXM/