ਮਿੱਤਰ ਸੈਨ ਸ਼ਰਮਾ
ਮਾਨਸਾ 26 ਅਗਸਤ 2019: ਸੰਗੀਤ ਪ੍ਰੇਮੀਆਂ 'ਚ ਅੱਜ ਉਸ ਸਮੇਂ ਮਾਤਮ ਛਾ ਗਿਆ, ਜਦੋਂ ਮਾਨਸਾ ਦੇ ਨਾਮਵਰ ਗਾਇਕ ਜਾਕਿਰ ਹੁਸੈਨ ਸੰਮੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ । ਗਾਇਕ ਜਾਕਿਰ ਹੁਸੈਨ ਸੰਮੀ ਨੂੰ ਅੱਜ ਸਵੇਰੇ 7.30 ਵਜੇ ਹਾਰਟ ਅਟੈਕ ਹੋਇਆ । ਜਾਕਿਰ ਹੁਸੈਨ ਸੰਮੀ ਮਾਲਵੇ ਦੇ ਸੰਗੀਤ ਪ੍ਰੇਮੀਆਂ 'ਚ ਬਹੁਤ ਹਰਮਨ ਪਿਆਰੇ ਗਾਇਕ ਸਨ, ਜਿੰਨ੍ਹਾਂ ਨੇ ਅਨੇਕਾਂ ਧਾਰਮਿਕ ਗੀਤਾਂ ਦੇ ਨਾਲ–ਨਾਲ ਅਨੇਕਾਂ ਮਕਬੂਲ ਗੀਤ ਲੋਕ ਅਰਪਨ ਕੀਤੇ, ਜਿੰਨ੍ਹਾਂ 'ਚ ਪਹਿਲੀ ਆਡੀਓ ਕੈਸਿਟ 'ਕੁਟਦਾ ਰਹਿੰਦਾ ਮਾਹੀ', 'ਇਸ਼ਕੇ ਦੇ ਘਰ ਦੂਰ ਆਸ਼ਕਾ', 'ਸਾਰੀ ਦੁਨੀਆਂ ਨੂੰ ਪਤੇ', 'ਕੈਂਠੇ ਵਾਲਾ ਮਾਹੀ' ਆਦਿ ਗੀਤ ਸੰਗੀਤ ਪ੍ਰੇਮੀਆਂ ਦੀ ਝੋਲੀ ਪਾਏ ।
ਇਸ ਸਮੇਂ ਉਹ ਵਿਦਿਆ ਭਾਰਤੀ ਸਕੂਲ ਮਾਨਸਾ ਵਿਖੇ ਸੰਗੀਤ ਟੀਚਰ ਵਜੋਂ ਬੱਚਿਆਂ ਨੂੰ ਸੰਗੀਤ ਦੀ ਤਾਮੀਲ ਦੇ ਰਹੇ ਸੀ । ਜਾਕਿਰ ਹੁਸੈਨ ਸੰਮੀ ਦੇ ਤੂਰ ਜਾਣ ਨਾਲ ਸੰਗੀਤ ਦੀ ਦੁਨੀਆਂ 'ਚ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਜਿਸ ਨੂੰ ਕਦੇ ਵੀ ਪੂਰਿਆ ਨਹੀਂ ਜਾ ਸਕਦਾ । ਇਸ ਦੇ ਚਾਹੁਣ ਵਾਲਿਆਂ ਵੀਡੀਓ ਡਾਇਰੈਕਟਰ ਸੋਨੀ ਧੀਮਾਨ, ਗਾਇਕ ਮਾਸਾ ਅਲੀ, ਲਵਜੀਤ, ਕੁਲਵਿੰਦਰ ਬਿੱਲਾ, ਦੀਪ ਢਿੱਲੋਂ, ਮਕਬੂਲ ਅਹਿਮਦ, ਸ਼ਾਹ ਦਿਲ, ਦੀਪ ਨੰਗਲ ਵਾਲਾ, ਹਿੰਦ ਕੇਸਰੀ, ਲਵ ਹੁਸੈਨ, ਗੀਤਕਾਰ ਗੁਰਤੇਜ ਉਗੋਕੇ, ਵੀਰ ਦਵਿੰਦਰ, ਗੋਰਾ ਚੱਕ ਵਾਲਾ, ਅਰਸ਼ਦੀਪ ਚੋਟੀਆਂ, ਹਰਪ੍ਰੀਤ ਗੋਗੀ, ਰਾਜ ਮਾਨਸਾ, ਤਰਸੇਮ ਰਾਹੀ, ਸੰਗੀਤਕ ਲੇਖਕ ਬਿਕਰਮ ਸਿੰਘ ਵਿੱਕੀ, ਗਾਇਕ ਸੁਰਮਨਦੀਪ, ਮੈਡਮ ਰਮਨ ਸੇਖੋਂ, ਸੰਗੀਤਕਾਰ ਆਰ. ਅਲੀ, ਗੀਤਕਾਰ ਗੁਰਚੇਤ ਸਿੰਘ ਫੱਤੇਵਾਲੀਆ, ਬਲਕਾਰ ਦੁਲੋਵਾਲ ਆਦਿ ਨੇ ਜਾਕਿਰ ਹੁਸੈਨ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੰਮੀ ਯਾਰਾਂ ਦਾ ਯਾਰ ਸੀ ।