ਚੰਡੀਗੜ੍ਹ, 29 ਅਗਸਤ 2019 - ਬਾਲੀਵੁੱਡ ਗਾਇਕ ਪੰਜਾਬੀ ਮੀਕਾ ਸਿੰਘ ਵੱਲੋਂ ਪੰਜਾਬ, ਮਹਾਰਾਸ਼ਟਰਾ ਤੇ ਰਾਜਸਥਾਨ 'ਚ ਆਏ ਹੜ੍ਹ ਪੀੜਤਾਂ ਲਈ ਦਾਨ ਕਰਨ ਦਾ ਫੈਸਲਾ ਕੀਤਾ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀੳ ਸਾਂਝੀ ਕਰਦਿਆਂ ਮੀਕਾ ਸਿੰਘ ਨੇ ਦੱਸਿਆ ਕਿ ਉਹ 1 ਸਤੰਬਰ ਨੂੰ ਅਮਰੀਕਾ ਦੇ ਵਾਸ਼ਿੰਗਟਨ 'ਚ ਅਜ਼ਾਦੀ ਦਿਹੜੇ ਮੌਕੇ ਇੱਕ ਸ਼ੋਅ ਕਰਨ ਜਾ ਰਹੇ ਨੇ ਉਥੋਂ ਦੀ ਹੋਣ ਵਾਲੀ ਸਾਰੀ ਕਮਾਈ ਨੂੰ ਉਹ ਹੜ੍ਹ ਪੀੜਤਾਂ ਨੂੰ ਦਾਨ ਕਰਨਗੇ।
ਉਥੇ ਹੀ ਮੀਕਾ ਸਿੰਘ ਨੇ ਖਾਲਸਾ ਏਡ ਦੀ ਤਰੀਫ ਕਰਦਿਆਂ ਕਿਹਾ ਕਿ ਭਾਵੇਂ ਉਹ ਦੁਨੀਆ ਦਾ ਕੋਈ ਵੀ ਕੋਨਾ ਕਿਉਂ ਨਾ ਹੋਵੇ, ਖਾਲਸਾ ਏਡ ਹਰ ਦੁੱਖ ਦੀ ਘੜੀ 'ਚ ਲੋਕਾਂ ਦੇ ਕੋਲ ਖੜ੍ਹੇ ਹੁੰਦੇ ਹਨ। ਮੀਕਾ ਨੇ ਕਿਹਾ ਕਿ ਦੁਨੀਆ 'ਚ ਹੋਰ ਵੀ ਬਹੁਤ ਸਾਰੀਆਂ ਐਨ.ਜੀ.ਓ ਹਨ, ਪਰ ਖਾਲਸਾ ਏਡ ਹਰ ਜਗ੍ਹਾ ਬਗੈਰ ਕਿਸੇ ਦਾ ਧਰਮ ਪੁੱਛਿਆਂ ਉਨ੍ਹਾਂ ਦੀ ਮਦਦ ਲਈ ਆਪਣੀ ਟੀਮ ਨਾਲ ਪਹੁੰਚ ਜਾਂਦੇ ਹਨ। ਮੀਕਾ ਨੇ ਕਿਹਾ ਕਿ ਉਹ ਇਸੇ ਕਰਕੇ 25 ਲੱਖ ਰੁਪਇਆ ਖਾਲਸਾ ਏਡ ਨੂੰ ਦੇਣਾ ਚਾਹੁੰਦੇ ਹਨ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.facebook.com/BabushahiDotCom/videos/388687731849313/