ਗੁਰਨਾਮ ਸਿੱਧੂ
ਚੰਡੀਗੜ੍ਹ 31 ਅਗਸਤ 2019 : ਪੰਜਾਬੀ ਗਾਇਕ ਗਿੱਪੀ ਗਰੇਵਾਲ, ਮੀਕਾ ਤੋਂ ਬਾਅਦ ਸਤਿੰਦਰ ਸਰਤਾਜ ਵੱਲੋਂ ਵੀ ਹੜ੍ਹ ਪੀੜਤਾਂ ਨੂੰ 11 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।
ਹੜ੍ਹਾਂ ਨਾਲ ਹੋਏ ਖਰਾਬੇ ਅਤੇ ਘਰੋਂ ਬੇਘਰ ਹੋਏ ਪੰਜਾਬ ਵਾਸੀਆਂ ਦੀ ਹਮਾਇਤ ਲਈ ਜਿੱਥੇ ਹੋਰ ਸਮਾਜ ਸੇਵੀ ਸੰਸਥਾਵਾਂ ਅੱਗੇ ਅਾ ਰਹੀਆਂ ਹਨ, ਉੱਥੇ ਪੰਜਾਬੀ ਇੰਡਸਟਰੀ ਨਾਲ ਜੁੜੇ ਕਲਾਕਾਰ ਵੀ ਖੁੱਲ੍ਹ ਕੇ ਮੱਦਦ ਲਈ ਅੱਗੇ ਵਧੇ ਹਨ। ਗਿੱਪੀ ਗਰੇਵਾਲ, ਮੀਕਾ ਵੱਲੋਂ ਹੜ੍ਹ ਪੀੜਤਾਂ ਦੀ ਮੱਦਦ ਵਿਚ ਜੁਟੀ 'ਖਾਲਸਾ ਏਡ' ਲਈ ਫੰਡ ਭੇਜਿਅਾ ਹੈ ਉੱਥੇ ਅੱਜ ਪੰਜਾਬੀ ਦੇ ਫ਼ਨਕਾਰ ਸਤਿੰਦਰ ਸਰਤਾਜ ਵੱਲੋਂ ਵੀ ਆਪਣੇ ਜਨਮ ਦਿਨ 'ਤੇ ਹੜ੍ਹ ਪੀੜਤਾਂ ਲਈ 11 ਲੱਖ ਰੁਪਏ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ।
ਸਤਿੰਦਰ ਦੇ ਭਰਾ ਕੁਲਤਾਰ ਬਜਰਾਵਰ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਮੱਦਦ 'ਸਤਿੰਦਰ ਫਾਊਂਡੇ਼ਸ਼ਨ' ਰਾਹੀਂ ਹੜ੍ਹ ਪੀੜਤਾਂ ਕੋਲ ਖੁਦ ਪਹੁੰਚ ਕੇ ਕੀਤੀ ਜਾਵੇਗੀ । ਓਹਨਾ ਕਿਹਾ ਕਿ ਇਸ ਕੁਦਰਤੀ ਕਰੋਪੀ ਵੇਲੇ ਅਸੀਂ ਜਿੰਨਾ ਵੀ ਕਰ ਸਕੀਏ ਥੋੜ੍ਹਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ, ਮੀਕਾ ਨੇ ਖਾਲਸਾ ਏਡ ਨੂੰ ਫੰਡ ਭੇਜੇ ਹਨ ਉੱਥੇ, ਟੀਮ ਦਿਲਜੀਤ ਦੁਸਾਂਝ, ਤਰਸੇਮ ਜੱਸੜ, ਕੁਲਬੀਰ ਝਿੰਜਰ, ਹਿਮਾਂਸ਼ੀ ਖੁਰਾਣਾ ਆਦਿ ਖੁਦ ਜਾ ਕੇ ਰਾਸ਼ਨ ਵੰਡ ਕੇ ਆਏ ਹਨ।