ਚੰਡੀਗੜ੍ਹ, 06 ਸਤੰਬਰ 2019 - ਹਰਿਆਣਾ ਸਰਕਾਰ ਨੇ ਮੰਨੇ-ਪ੍ਰਮੰਨੇ ਫਿਲਮ ਨਿਰਮਾਤਾ, ਨਿਦੇਸ਼ਕ ਤੇ ਅਦਾਕਾਰ ਸਤੀਸ਼ ਕੌਸ਼ਕ ਨੂੰ ਹਰਿਆਣਾ ਫਿਲਮ ਨੀਤੀ ਦੇ ਤਹਿਤ ਪਰਿਯੋਜਨਾਵਾਂ ਮੰਜ਼ੂਰ ਕਰਨ ਲਈ ਪ੍ਰਸ਼ਾਸਕੀ ਪਰਿਸ਼ਦ ਦਾ ਚੇਅਰਮੈਨ ਨਿਯੁਕਤ ਕੀਤਾ ਹੈ।
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਇਸ ਪਰਿਸ਼ਦ ਦੇ ਡਿਪਟੀ ਚੇਅਰਮੈਨ ਹੋਣਗੇ, ਜਦੋਂ ਕਿ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਇਸ ਦੇ ਮੈਂਬਰ ਸਕੱਤਰ ਹੋਣਗੇ।
ਉਨ੍ਹਾਂ ਦਸਿਆ ਕਿ ਪਰਿਸ਼ਦ ਦੇ ਹੋਰ ਮੈਂਬਰਾਂ ਵਿਚ ਸੈਰ-ਸਪਾਟਾ ਵਿਭਾਗ ਦੇ ਪ੍ਰਸ਼ਾਸਨਿਕ ਸਕੱਤਰ, ਕਲਾ ਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਪ੍ਰਸ਼ਾਸਨਿਕ ਸਕੱਤਰ, ਸਟੇਟ ਯੂਨੀਵਰਸਿਟੀ ਆਫ ਪਰਫੋਰਮਿੰਗ ਐਂਡ ਵਿਜੂਅਲ ਆਰਟ, ਰੋਹਤਕ ਦੇ ਵਾਇਸ ਚਾਂਸਲਰ ਅਤੇ ਰਾਜੀਵ ਭਾਟੀਆ, ਹਰਸ਼ ਕਟਾਰਿਆ ਤੇ ਹਰਵਿੰਦਰ ਮਲਿਕ ਸ਼ਾਮਿਲ ਹਨ।
ਇੱਥੇ ਇਹ ਵਰਣਨਯੋਗ ਹੈ ਕਿ ਰਾਜੀਵ ਭਾਟੀਆ ਅਤੇ ਹਰਵਿੰਦਰ ਮਲਿਕ ਫਿਲਮ ਨਿਰਮਾਤਾ ਅਤੇ ਹਰਸ਼ ਕਟਾਰਿਆ ਫਿਲਮ ਡਾਇਰੈਕਟਰ ਹਨ।