ਮੁੰਬਈ, 30 ਸਤੰਬਰ 2019 - ਬਾਲੀਵੁੱਡ 'ਚ ਮਸ਼ਹੂਰ ਕਿਰਦਾਰ 'ਕਾਲੀਆ' ਨਿਭਾਉਣ ਵਾਲੇ ਨਾਮ ਵਿਜੂ ਖੋਟੇ ਦਾ ਦੇਹਾਂਤ ਹੋ ਗਿਆ। ਵਿਜੂ ਖੋਟੇ ਨੇ ਬਾਲੀਵੁੱਡ ਦੀ ਅਮਰ ਫਿਲਮ 'ਸ਼ੋਲੇ' ਕਾਰਨ ਪੂਰੀ ਦੁਨੀਆ 'ਚ ਨਾਮਣਾ ਖੱਟਿਆ।
ਵਿਜੂ ਖੋਟੇ ਨੇ 1964 ਤੋਂ ਕਈ ਹਿੰਦੀ ਅਤੇ ਮਰਾਠੀ ਫਿਲਮਾਂ ਵਿਚ ਕੰਮ ਕੀਤਾ ਸੀ। ਸ਼ੋਲੇ ਤੋਂ ਇਲਾਵਾ, ਉਸਨੂੰ ਅੰਦਾਜ਼ 'ਅਪਨਾ ਅਪਨਾ ਵਰਗੀਆਂ' ਫਿਲਮਾਂ ਵਿਚ ਉਸਦੀਆਂ ਭੂਮਿਕਾਵਾਂ ਲਈ ਯਾਦ ਕੀਤਾ ਜਾਂਦਾ ਹੈ, ਜਿਸ ਵਿਚ ਉਸਨੇ ਰਾਬਰਟ ਵਜੋਂ ਅਭਿਨੈ ਕੀਤਾ ਸੀ। ਵਿਜੂ ਖੋਟੇ ਦੀ ਮੌਤ 'ਤੇ ਪੂਰੀ ਫਿਲਮ ਇੰਡਸਟਰੀ ਸ਼ੋਕ ਜਤਾ ਰਹੀ ਹੈ।