ਚੰਡੀਗੜ੍ਹ, 1 ਅਕਤੂਬਰ 2019 - ਪੰਜਾਬੀ ਗਾਇਕ ਏਐੱਸ ਮੱਖਣ ਨੇ ਗੁਰਦੁਆਰੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਆਪਣੇ ਪੰਜ ਕਕਾਰ ਤਿਆਗ ਦਿੱਤੇ ਹਨ। ਮੱਖਣ ਨੇ ਬੜੇ ਭਾਵੁਕ ਹੋ ਕੇ ਕਿਹਾ ਕਿ ਉਸਦੇ ਸਿੱਖੀ ਸਰੂਪ ਉੱਤੇ ਕੁੱਝ ਵਿਅਕਤੀ ਸਵਾਲ ਚੁੱਕੇ ਰਹੇ ਸਨ। ਜਿਸ ਤੋਂ ਪ੍ਰੇਸ਼ਾਨ ਹੋ ਉਸਨੇ ਬੜੇ ਸੋਚ ਸਮਝ ਕੇ ਅਜਿਹਾ ਫੈਸਲਾ ਲਿਆ।
ਉਨ੍ਹਾਂ ਨੇ ਕਿਹਾ ਜੇ ਮੈਂ ਸਿੱਖੀ ਦਾ ਫਾਇਦਾ ਨਹੀਂ ਕਰ ਸਕਦਾ ਤਾਂ ਮੈਂ ਨੁਕਸਾਨ ਕਰਨ ਦੇ ਵੀ ਹੱਕ 'ਚ ਨਹੀਂ ਹਾਂ। ਕੇ.ਐੱਸ ਮੱਖਣ ਨੇ ਬੜੇ ਭਾਵੁਕ ਹੋ ਕੇ ਸਿੱਖਾਂ ਤੋਂ ਮਾਫੀ ਮੰਗਦੇ ਹੋਏ ਆਪਣੇ ਪੰਜ ਕਕਾਰ ਤਿਆਗਣ ਦਾ ਫੈਸਲਾ ਲਿਆ।
ਜ਼ਿਕਰਯੋਗ ਹੈ ਕਿ ਕੇ.ਐੱਸ ਮੱਖਣ ਪਿਛਲੇ ਦਿਨੀਂ ਗੁਰਦਾਸ ਮਾਨ ਦੇ ਹੱਕ 'ਚ ਵੀਡੀੳ ਪਾ ਕੇ ਚਰਚਾ 'ਚ ਆ ਗਏ ਸਨ ਜਿੰਨ੍ਹਾਂ ਨੂੰ ਕਈ ਲੋਕਾਂ ਵੱਲੋਂ ਫੇਸਬੁੱਕ 'ਤੇ ਭੇਖੀ ਕਹਿ ਕੇ, ਉਸਦੇ ਰੱਖੇ ਕੇਸਾਂ 'ਤੇ ਸਵਾਲ ਵਗੈਰਾ ਖੜ੍ਹੇ ਕੀਤੇ ਗਏ। ਮੱਖਣ ਨੇ ਕਿਹਾ ਕਿ ਜਦੋਂ ਇੱਕ ਸਿੱਖ ਨੂੰ ਸਿੱਖ ਭੰਡ ਰਿਹਾ ਤਾਂ ਉਨ੍ਹਾਂ ਨੂੰ ਦੁੱਖ ਲੱਗਾ। ਮੱਖਣ ਨੇ ਕਕਾਰ ਲਾਹੁਣ ਦਾ ਅਸਲੀ ਕਾਰਨ ਦੱਸਿਆ ਕਿ ਉਹ ਕਕਾਰ ਪਹਿਨ ਕੇ ਆਪਣੇ ਆਪ ਨੂੰ ਭੇਖੀ ਨਹੀਂ ਅਖਵਾ ਸਕਦੇ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.facebook.com/ksmakhan/videos/439577249997297/