← Go Back
ਪਟਿਆਲਾ, 02 ਨਵੰਬਰ 2019 - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਟਾਰ ਗਾਇਕ ਜੈਜ਼ੀ ਬੀ ਦੇ ਅਸ਼ੀਰਵਾਦ ਨਾਲ ਗਾਇਕ ਲੱਕੀ ਦੁਰਗਾਪੁਰੀਆ ਦਾ ਗੀਤ "ਬਾਬੇ ਨਾਨਕ ਨੇ.." 7 ਨਵੰਬਰ ਨੂੰ ਪੰਜਾਬ ਸਮੇਤ ਦੇਸ਼ ਵਿਦੇਸ਼ 'ਚ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਸੰਗੀਤ ਦੀਆਂ ਮਿੱਠੀਆਂ ਅਤੇ ਮਨਮੋਹਕ ਧੁਨਾਂ 'ਚ ਸੰਗੀਤਕਾਰ ਜੱਸੀ ਮਹਾਲੋਂ ਨੇ ਦਿੱਤੀਆਂ ਹਨ। ਸੰਗੀਤ ਦੇ ਨਾਲ-ਨਾਲ ਗੁਰਬਾਣੀ ਦੇ ਅਲਾਪ ਗੀਤ ਨੂੰ ਅਸਲ ਰੂਹਾਨੀਅਤ ਪ੍ਰਦਾਨ ਕਰਦੇ ਹਨ। ਇਸ ਧਾਰਮਿਕ ਗੀਤ ਨੂੰ ਸ਼ਬਦਾਂ ਦੀ ਮਾਲਾ 'ਚ ਇੰਜੀ. ਸਤਨਾਮ ਸਿੰਘ ਮੱਟੂ ਬੀਂਬੜ੍ਹ ਵਾਲੇ ਨੇ ਪ੍ਰੋਰਿਆ ਹੈ। ਇਸ ਗੀਤ ਨੂੰ ਬੌਰਨ ਕਿੰਗ ਰਿਕਾਰਡਜ਼ ਵੱਲੋਂ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਰਿਹਾ ਹੈ। ਇਸ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਗੀਤਕਾਰ ਸਤਨਾਮ ਸਿੰਘ ਮੱਟੂ ਨੇ ਦੱਸਿਆ ਕਿ ਸਾਂਝਾ ਵਿਰਸਾ ਰੇਡੀਓ ਕੇਨੇਡਾ ਤੋਂ ਹਰਜੀਤ ਸਿੰਘ ਜੰਜੂਆ ਨੇ ਗੀਤ ਪ੍ਰਤੀ ਬਹੁਤ ਸਹਿਯੋਗ ਕੀਤਾ ਹੈ। ਰਿਲੀਜ਼ ਹੋਣ ਤੋਂ ਪਹਿਲਾਂ ਹੀ ਸਰੋਤਿਆਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ। ਗੀਤ ਦੀ ਤਿਆਰੀ ਲਈ ਜਨਾਬ ਹਾਕਮ ਬਖਤੜੀ ਵਾਲਾ, ਗਾਇਕਾ ਸੁੱਖੀ ਬਰਾੜ, ਨਰਿੰਦਰ ਸ਼ਰਮਾ ਪੀ ਆਰ ਓ ਨੇ ਭਰਪੂਰ ਸਹਿਯੋਗ ਦਿੱਤਾ ਹੈ।
Total Responses : 936