ਸਬਰ ਸਿਟੀ ਖਰੜ ਦੇ ਐਮ.ਡੀ. ਗੁਰਪਰਦੀਪ ਸਿੰਘ ਮਾਨ ਅਤੇ ਹੋਰ ਬਾਲੀਵੁੱਡ ਅਦਾਕਾਰ ਮੁਕੇਸ਼ ਰਿਸ਼ੀ ਨੂੰ ਗੁਲਦਸਤਾ ਭੇਂਟ ਕਰਕੇ ਸਵਾਗਤ ਕਰਦੇ ਹੋਏ, ਨਾਲ ਹੋਰ ਪ੍ਰਬੰਧਕ।
ਅਦਾਕਾਰ ਮੁਕੇਸ਼ ਰਿਸੀ ਰੀਬਨ ਕੱਟ ਕੇ ਉਦਘਾਟਨ ਕਰਦੇ ਹੋਏ।
ਪੰਜਾਬ ਆ ਕੇ ਬੜਾ ਸਕੂਨ ਮਿਲਦਾ ਹੈ: ਮੁਕੇਸ ਰਿਸ਼ੀ
ਖਰੜ,4 ਨਵੰਬਰ , 2019- ਪੰਜਾਬ ਦੀ ਧਰਤੀ ਤੇ ਆ ਕੇ ਉਨ੍ਹਾਂ ਨੂੰ ਬੜਾ ਸਕੂਨ ਮਿਲਦਾ ਹੈ ਇਹ ਵਿਚਾਰ ਬਾਲੀਵੁੱਡ, ਹਾਲੀਵੁੱਡ ਅਤੇ ਹਰ ਭਾਸ਼ਾ ਦੇ ਫ਼ਿਲਮ ਸਟਾਰ ਹੀਰੋ ਮੁਕੇਸ਼ ਰਿਸ਼ੀ ਨੇ ਸਾਈਬਰ ਸਿਟੀ ਖਰੜ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਾਂਝੇ ਕੀਤੇ। ਉਨ•ਾਂ ਅੱਗੇ ਦੱਸਿਆ ਕਿ ਦਾਰਾ ਸਟੂਡੀਓ ਮੁਹਾਲੀ ਅਤੇ ਨਾਲ ਖੇਤਰਾਂ ਵਿਚ 'ਨਾਨਕ ਨਾਮ ਜਹਾਜ਼ ਹੈ' ਪੰਜਾਬੀ ਫ਼ਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ ਜਿਸਦੇ ਪ੍ਰੋਡਿਊਸਰ ਮਾਨ ਸਿੰਘ ਦੀਪ ਹਨ ਜਦ ਕਿ ਕਲਿਆਣ ਜੀ ਡਾਇਰੈਕਟਰ। ਉਨ੍ਹਾਂ ਸਾਈਬਰ ਸਿਟੀ ਦੇ ਉਦਘਾਟਨ ਤੋਂ ਬਾਅਦ ਪ੍ਰਬੰਧਕਾਂ ਨੂੰ ਇਸ ਸ਼ੁੱਭ ਕੰਮ ਲਈ ਵਧਾਈ ਵੀ ਦਿੱਤੀ ਅਤੇ ਦਿਨ ਰਾਤ ਦੁੱਗਣੀ ਤਰੱਕੀ ਕਰਨ ਲਈ ਦੁਆਵਾਂ ਕੀਤੀਆਂ। ਐਮ.ਡੀ.ਗੁਰਪਰਦੀਪ ਸਿੰਘ ਮਾਨ ਨੇ ਦੱਸਿਆ ਕਿ ਇਸ ਕਾਲੋਨੀ 9 ਏਕੜ ਤੱਕ ਫੈਲੀ ਹੈ ਜਿਸ ਵਿਚ 80,110,125,140,165 ਵਰਗ ਗਜ਼ ਦੇ ਪਲਾਟ ਉਪਲਬਧ ਹਨ ਅਤੇ ਇਸ ਸਿਟੀ ਵਿਚ ਰਹਿਣ ਵਾਲਿਆਂ ਨੂੰ ਵਧੀਆਂ ਸਹੂਲਤਾਂ ਵੀ ਮਿਲਣਗੀਆਂ। ਇਸ ਮੌਕੇ ਸੁਰਿੰਦਰਪਾਲ ਸਿੰਘ, ਪਰਦੀਪ ਸਿੰਘ, ਹਰਦੀਪ ਸਿੰਘ, ਡਾ.ਸੁਰਜੀਤ ਸਿੰਘ,ਰਾਧੇ ਸ਼ਿਆਮ ਸਮੇਤ ਹੋਰ ਸ਼ਹਿਰ ਨਿਵਾਸੀ ਹਾਜ਼ਰ ਸਨ।