ਚੰਡੀਗੜ੍ਹ, 10 ਦਸੰਬਰ- ਪੰਜਾਬੀ ਸੰਗੀਤ ਅਤੇ ਫਿਲਮੀ ਦੁਨੀਆ 'ਚ ਅੱਜ ਦੇ ਸਮੇਂ ਰਾਜ ਕਰਨ ਵਾਲੇ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਘਰ ਇੱਕ ਨਿੱਕੇ ਲਾਲ ਨੇ ਜਨਮ ਲਿਆ ਹੈ। ਗਿੱਪੀ ਨੇ ਆਪਣੇ ਨਿੱਕੇ ਬੇਟੇ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਜਿਸ ਤੋਂ ਬਾਅਦ ਉਸਨੂੰ ਹਰ ਪਾਸਿਉਂ ਵਧਾਈਆਂ ਮਿਲ ਰਹੀਆਂ ਹਨ।
ਗਿੱਪੀ ਨੇ ਆਪਣੇ ਤੀਜੇ ਪੁੱਤ ਦਾ ਨਾਂਅ ਗੁਰਬਾਜ਼ ਗਰੇਵਾਲ ਰੱਖਿਆ ਹੈ। ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਦੇ ਦੋ ਬੇਟੇ ਹਨ ਜਿਨ੍ਹਾਂ ਦੇ ਨਾਂਅ ਏਕ ਓਮਕਾਰ ਸਿੰਘ ਗਰੇਵਾਲ ਅਤੇ ਗੁਰਫ਼ਤਿਹ ਸਿੰਘ ਗਰੇਵਾਲ ਹੈ। ਗਿੱਪੀ ਆਪਣੇ ਦੂਜੇ ਬੇਟੇ ਨੂੰ ਅਕਸਰ ਸ਼ਿੰਦਾ ਕਹਿ ਕੇ ਬੁਲਾਉਂਦੇ ਹਨ ਅਤੇ ਜੋ ਕਿ ਉਨ੍ਹਾਂ ਦੀ ਪ੍ਰਸਿੱਧ ਫਿਲਮ 'ਅਰਦਾਸ ਕਰਾਂ' 'ਚ ਵੀ ਕੰਮ ਕਰ ਚੁੱਕਾ ਹੈ।