← Go Back
ਲੋਹੜੀ ਤੇ ਮਾਘੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਹੋਈਆਂ ਮਕਬੂਲ ਲੁਧਿਆਣਾ, 12 ਜਨਵਰੀ, 2020 : ਲੋਹੜੀ ਅਤੇ ਮਾਘੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਲੁਧਿਆਣਾ ਵਿਚ ਪ੍ਰਸਿੱਧ ਹੋ ਗਈਆਂ ਹਨ। ਇਹਨਾਂ ਪਤੰਗਾਂ 'ਤੇ ਪ੍ਰਧਾਨ ਮੰਤਰੀ ਦੀਆਂ ਵੱਖ ਵੱਖ ਤਸਵੀਰਾਂ ਲੱਗੀਆਂ ਹਨ। ਇਕ ਤਸਵੀਰ 'ਤੇ ਤਾਂ ਮੋਦੀ ਦੀ ਤਸਵੀਰ ਦੇ ਹੇਠਾਂ 'ਚੌਂਕੀਦਾਰ' ਸ਼ਬਦ ਵੀ ਲਿਖਿਆ ਹੋਇਆ ਹੈ ਜਦਕਿ ਇਕ ਹੋਰ ਵਿਚ ਉਹ ਅਮਿਤ ਸ਼ਾਹ ਦੇ ਨਾਲ ਜੇਤੂ ਨਿਸ਼ਾਨ ਬਣਾਉਂਦਿਆਂ ਦੀ ਤਸਵੀਰ ਵਿਚ ਨਜ਼ਰ ਆ ਰਹੇ ਹਨ। ਦੁਕਾਨਦਾਰ ਗੌਰਵ ਨੇ ਦੱਸਿਆ ਕਿ ਗ੍ਰਾਹਕ ਖਾਸ ਤੌਰ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਮੰਗ ਰਹੇ ਹਨ। ਇਹਨਾਂ ਪਤੰਗਾਂ ਦੀ ਬਹੁਤ ਮੰਗ ਹੈ। ਇਹਨਾਂ ਦੋਹਾਂ ਆਗੂਆਂ ਤੋਂ ਇਲਾਵਾ ਕ੍ਰਿਕਟਰਾਂ ਤੇ ਵੱਖ ਵੱਖ ਮੁਲਕਾਂ ਦੇ ਝੰਡੇ ਦੇ ਨਿਸ਼ਾਨ ਵਾਲੀਆਂ ਤਸਵੀਰਾਂ ਵੀ ਖੂਬ ਮਕਬੂਲ ਹੋ ਰਹੀਆਂ ਹਨ।
Total Responses : 266