← Go Back
ਮੁੰਬਈ, 18 ਜਨਵਰੀ 2020 - ਬਾਲੀਵੁੱਡ ਅਦਾਕਾਰਾ ਅਤੇ ਗੀਤਕਾਰ-ਕਵੀ ਜਾਵੇਦ ਅਖਤਰ ਦੀ ਪਤਨੀ ਸ਼ਬਾਨਾ ਆਜ਼ਮੀ ਦੀ ਕਾਰ ਨਾਲ ਅੱਜ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਸ਼ਬਾਨਾ ਆਜ਼ਮੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਮੁੰਬਈ-ਪੁਣੇ ਐਕਸਪ੍ਰੈਸ 'ਤੇ ਕੋਲਹਾਪੁਰ ਨੇੜੇ ਹੋਇਆ। ਜਿਸ ਕਾਰ ਚ ਉਹ ਸਵਾਰ ਸਨ ਉਹ ਇਕ ਟਰੱਕ ਨਾਲ ਟਕਰਾ ਗਈ। ਜਿਸ ਤੋਂ ਬਾਅਦ ਸ਼ਾਬਾਨਾ ਆਜ਼ਮੀ ਨੂੰ ਐੱਮ.ਜੀ.ਐੱਮ ਹਸਪਤਾਲ ਪਨਵੇਲ ਦਾਖਿਲ ਕਰਵਾਇਆ ਗਿਆ। ਖਬਰ ਇਹ ਵੀ ਮਿਲ ਰਹੀ ਹੈ ਕਿ ਸ਼ਾਬਾਨਾ ਆਜ਼ਮੀ ਨਾਲ ਜਾਵੇਦ ਅਖਤਰ ਵੀ ਸਵਾਰ ਸਨ।
Total Responses : 189