ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.youtube.com/watch?v=Ld_VxPB2-9c
ਲਾਹੌਰ, 22 ਜਨਵਰੀ 2020 - ਮਸ਼ਹੂਰ ਪੰਜਾਬ ਸਿੰਗਰ ਅਤੇ ਅਦਾਕਾਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਪਾਕਿਸਤਾਨ ਦੀ ਫੇਰੀ 'ਤੇ ਹਨ ਤੇ ਜਿੱਥੇ ਉਨ੍ਹਾਂ ਦੁਆਰਾ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਮੱਥਾ ਟੇਕਿਆ ਗਿਆ ਅਤੇ ਗੁਰਦੁਆਰ ਪੰਜਾ ਸਾਹਿਬ ਦੇ ਵੀ ਦਰਸ਼ਨ ਕੀਤੇ।
ਇੱਥੇ ਹੀ ਗਿੱਪੀ ਨੇ ਪਾਕਿਸਤਾਨ ਸਥਿਤ ਆਪਣੇ ਜੱਦੀ ਘਰ ਦਾ ਵੀ ਦੌਰਾ ਕੀਤਾ ਜਿਥੇ ਉਨ੍ਹਾਂ ਦੇ ਪਾਕਿਸਤਾਨੀ ਚਾਹੁਣ ਵਾਲਿਆਂ ਦੀ ਭੀੜ ਜਮ੍ਹਾ ਹੋ ਗਈ। ਗਿੱਪੀ ਇੱਕ ਬਜ਼ੁਰਗ ਦਾ ਹੱਥ ਫੜੀ ਆਪਣੇ ਪਾਕਿਸਤਾਨ ਵਿਚਲੇ ਪਿੰਡ ਚੱਕ 47 ਮਨਸੂਰਾ ਦੀਆਂ ਗਲੀਆਂ ਚ ਘੁੰਮਦੇ ਦੇਖੇ ਗਏ, ਜਿਸਦੀ ਇੱਕ ਵੀਡੀੳ ਵੀ ਗਿੱਪੀ ਵੱਲੋਂ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “ਇਹ ਬਾਬਾ ਜੀ ਨੇ 1947 ਦੇ ਸਮੇਂ ਹੋਈ ਵੰਡ ਬਾਰੇ ਸਭ ਕੁਝ ਦੱਸਿਆ।
ਗਿੱਪੀ ਗਰੇਵਾਲ ਆਪਣੀ ਗਾਇਕੀ ਅਤੇ ਅਦਾਕਾਰੀ ਕਰਕੇ ਪੂਰੀ ਦੁਨੀਆ 'ਚ ਮਸ਼ਹੂਰ ਹਨ ਪਰ ਪਿੱਛੇ ਜਿਹੇ ਆਈ ਉਨ੍ਹਾਂ ਦੀ ਫਿਲਮ ਅਰਦਾਸ ਕਰਾਂ ਨੇ ਪੂਰੀ ਦੁਨੀਆ 'ਚ ਬੈਠੇ ਲੋਕਾਂ ਨੂੰ ਝਿੰਜੋੜ ਕੇ ਰੱਖ ਦਿੱਤਾ ਸੀ ਜਿਸ ਕਾਰਨ ਗਿੱਪੀ ਦੀ ਫੈਨ ਫਾਲੋਇੰਗ ਹੋਰ ਵੀ ਵਧ ਗਈ।