- ਇਸ ਮੌਕੇ 'ਤੇ ਮੁੱਖ ਮਹਿਮਾਨ ਸ੍ਰੀ ਟੀ.ਪੀ. ਅਗਰਵਾਲ ਜੀ, ਪ੍ਰੈਜੀਡੈਂਟ ਇੰਪਾ ਵੀ ਹਾਜ਼ਰ ਸਨ
ਚੰਡੀਗੜ੍ਹ, 11 ਜਨਵਰੀ 2020 - ਬਾਲੀਵੁਡ ਦੇ ਦਿੱਗਜ ਨਿਰਮਾਤਾ ਨਿਰਦੇਸ਼ਕ ਕੇ.ਸੀ. ਬੋਕਾਡੀਆ, ਜਿਨ੍ਹਾਂ ਨੇ ਦੁਨੀਆ ਵਿਚ ਆਪਣਾ ਇਕ ਮੁਕਾਮ ਬਣਾਇਆ ਹੈ ਅਤੇ ਉਨ੍ਹਾਂ ਦੇ ਕੰਮ ਕਰਨ ਦੇ ਦੌਰ ਨੂੰ ਭਾਰਤੀ ਸਿਨੇਮਾ ਵਿਚ 'ਆਪਣੇ ਦਮ 'ਤੇ ਇਕ ਰਚਿਆ ਗਿਆ ਯੁੱਗ' ਮੰਨਿਆ ਜਾਂਦਾ ਹੈ, ਨੇ ਹੁਣ ਆਪਣੇ ਨਿਰਦੇਸ਼ਨ ਵਿਚ 'ਮੇਰੀ ਵਹੁਟੀ ਦਾ ਵਿਆਹ' ਨਾਲ ਪੰਜਾਬੀ ਫਿਲਮ ਇੰਡਸਟ੍ਰੀ ਵਿੱਚ ਦਾਖਲ ਹੋਏ ਹਨ। ਉਨ੍ਹਾਂ ਨੇ ਬਾਲੀਵੁੱਡ ਵਿੱਚ ਕਈ ਸਿਤਾਰਿਆਂ ਨੂੰ ਪੇਸ਼ ਕਰਦੇ ਹੋਏ ਘੱਟ ਸਮੇਂ ਵਿਚ 50 ਫਿਲਮਾਂ ਬਣਾ ਕੇ ਇਕ ਰਿਕਾਰਡ ਬਣਾਇਆ ਹੈ। ਹੁਣ ਉਹ ਆਪਣੀ ਆਉਣ ਵਾਲੀ ਫਿਲਮ 'ਮੇਰੀ ਵਹੁਟੀ ਦਾ ਵਿਆਹ' ਨਾਲ ਪੰਜਾਬੀ ਸਿਨੇਮਾ ਵਿੱਚ ਆਪਣੀ ਸ਼ੁਰੂਆਤ ਕਰ ਰਹੇ ਹਨ।
'ਮੇਰੀ ਵਹੁਟੀ ਦਾ ਵਿਆਹ' ਦੇ ਕਲਾਕਾਰਾਂ ਵਿਚ ਮੰਨੇ ਪ੍ਰਮੰਨੇ ਕਮੇਡੀਅਨ ਗੁਰਪ੍ਰੀਤ ਘੁੱਗੀ (ਅਭਿਨੇਤਾ), ਪੁਖਰਾਜ ਭੱਲਾ (ਅਭਿਨੇਤਾ), ਜਸਵਿੰਦਰ ਭੱਲਾ (ਅਭਿਨੇਤਾ), ਬੀ.ਐਨ. ਸ਼ਰਮਾ (ਅਭਿਨੇਤਾ), ਕਰਮਜੀਤ ਅਨਮੋਲ (ਅਭਿਨੇਤਾ), ਹਰਬੀ ਸੰਘਾ (ਅਭਿਨੇਤਾ), ਰਾਣਾ ਜੰਗ ਬਹਾਦੁਰ (ਅਭਿਨੇਤਾ), ਗਹਿਣਾ (ਅਭਿਨੇਤਰੀ), ਸਾਰਾ ਮਲਿਕ (ਅਭਿਨੇਤਰੀ) ਨਾਲ ਗੁਰਮੀਤ ਸਿੰਘ (ਸੰਗੀਤ ਨਿਰਦੇਸ਼ਕ), ਰਸ਼ਪਾਲ ਪਾਲੀ (ਸੰਵਾਦ ਲੇਖਕ) ਸ਼ਾਮਲ ਹਨ।
ਕੇ.ਸੀ. ਬੋਕਾਡੀਆ ਇਕ ਮੰਨੇ ਪ੍ਰਮੰਨੇ ਭਾਰਤੀ ਫਿਲਮ ਨਿਰਮਾਤਾ ਹਨ। ਉਨ੍ਹਾਂ ਨੇ ਪਿਆਰ ਝੁਕਤਾ ਨਹੀਂ, ਤੇਰੀ ਮੇਹਰਬਾਨੀਆਂ, ਨਸੀਬ ਆਪਣਾ ਆਪਣਾ, ਹਮ ਤੁਮਹਾਰੇ ਹੈ ਸਨਮ, ਅਤੇ ਮੈਂ ਤੇਰਾ ਦੁਸ਼ਮਨ ਵਰਗੀਆਂ ਸਫ਼ਲ ਫਿਲਮਾਂ ਦਾ ਨਿਰਮਾਣ ਕੀਤਾ ਹੈ। ਉਨ੍ਹਾਂ ਨੇ ਫੂਲ ਬਣੇ ਅੰਗਾਰੇ, ਪੁਲਿਸ ਔਰ ਮੁਜ਼ਰਿਮ, ਇੰਸਾਨੀਅਤ ਦੇ ਦੇਵਤਾ, ਆਜ ਕਾ ਅਰਜੁਨ, ਕੁਦਰਤ ਦਾ ਕਾਨੂੰਨ ਵਰਗੀਆਂ ਸਫ਼ਲ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਹੈ।
ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਬੋਕਾਡੀਆ ਨੇ ਕਿਹਾ ਕਿ ਮੈਂ ਅਮਿਤਾਭ ਬੱਚਨ, ਰਜਨੀਕਾਂਤ, ਅਕਸ਼ੇ ਕੁਮਾਰ, ਅਜੇ ਦੇਵਗਨ, ਸਨੀ ਦਿਓਲ, ਸ਼ਾਹਰੁਖ ਖਾਨ, ਸਲਮਾਨ ਖਾਨ ਵਰਗੇ 100 ਤੋਂ ਵੱਧ ਸਿਤਾਰਿਆਂ ਨਾਲ ਕੰਮ ਕੀਤਾ ਹੈ। ਮੈਂ ਪ੍ਰਿਯੰਕਾ ਚੋਪੜਾ ਨੂੰ ਇਕ ਹੀਰੋਇਨ ਦੇ ਤੌਰ 'ਤੇ ਪੇਸ਼ ਕੀਤਾ ਹੈ।
ਮੀਡੀਆ ਮੇਰੀ ਸਾਰੀ ਸਫ਼ਲਤਾ ਦੇ ਪਿੱਛ ਮੁੱਖ ਕਾਰਨ ਹੈ। ਮੇਰੀ ਵਹੁਟੀ ਦਾ ਵਿਆਹ, ਮੇਰੀ ਪਹਿਲੀ ਪੰਜਾਬੀ ਫਿਲਮ ਹੋਵੇਗੀ ਅਤੇ ਮੈਨੂੰ ਉਮੀਦ ਹੈ ਕਿ ਇਹ ਪੰਜਾਬੀ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ। ਮੰਨੇ ਪ੍ਰਮੰਨੇ ਅਭਿਨੇਤਾ ਪੁਖਰਾਜ ਭੱਲਾ ਅਤੇ ਜਸਵਿੰਦਰ ਭੱਲਾ ਅਤੇ ਸਾਰਾ ਮਲਿਕ ਇਸ ਫਿਲਮ ਵਿਚ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ।
ਰਾਜਸਥਾਨ ਦੇ ਇਕ ਛੋਟੇ ਸ਼ਹਿਰ ਤੋਂ ਨਿਕਲ ਕੇ, ਬੋਕਾਡੀਆ ਨੇ ਬਾਲੀਵੁੱਡ ਵਿਚ ਆਪਣੇ ਸਫ਼ਰ ਨੂੰ ਯਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ 'ਇਕ ਪਰੰਪਰਾਗਤ ਹਿੰਦੂ ਪਰਿਵਾਰ ਤੋਂ ਆਉਂਦੇ ਹਨ, ਮੈਂ ਮੁੰਬਈ ਪਹੁੰਚਿਆ ਅਤੇ 1972 ਵਿਚ ਸੰਜੀਵ ਕੁਮਾਰ ਨਾਲ ਰਿਵਾਜ ਫਿਲਮ ਨੂੰ ਬਣਾਉਣਾ ਸ਼ੁਰੂ ਕੀਤਾ। ਉਹ ਮੇਰੇ ਲਈ ਨਾ ਭੁੱਲਣਯੋਗ ਤਜ਼ਰਬਾ ਸੀ। 1985 ਵਿਚ ਆਈ ਪਿਆਰ ਝੁਕਤਾ ਨਹੀਂ, ਇਕ ਸਿਲਵਰ ਜੁਬਲੀ ਫਿਲਮ ਬਣੀ ਅਤੇ ਬਾਅਦ ਵਿਚ ਇਸ ਨੂੰ ਸਾਰੀਆਂ ਭਾਸ਼ਵਾਂ ਵਿਚ ਰਿਲੀਜ਼ ਕੀਤਾ ਗਿਆ। ਉਸੇ ਸਾਲ ਮੈਂ ਆਪਣੇ ਪਿਤਾ ਦੇ ਨਾਮ ਬੀ.ਐਮ. ਬੋਕਾਡੀਆ 'ਤੇ ਬੀਐਮਬੀ ਪ੍ਰੋਡਕਸ਼ਨ ਲੌਂਚ ਕੀਤਾ ਅਤੇ ਤੇਰੀ ਮੇਹਰਬਾਨੀਆ ਨੂੰ ਬਣਾਇਆ ਜੋ ਕਿ ਬਲਾਕਬਸਟਰ ਹਿੱਟ ਫਿਲਮ ਸਾਬਤ ਹੋਈ। ਇਹ ਫਿਲਮ ਲਗਭਗ ਸਾਰੀਆਂ ਭਾਸ਼ਾਵਾਂ ਵਿਚ ਬਣਾਈ ਗਈ ਸੀ ਅਤੇ ਇਕ ਵੱਡੀ ਹਿੱਟ ਬਣ ਗਈ ਸੀ। ਅਮਿਤਾਭ ਬਚਨ ਨਾਲ ਮੇਰੇ ਡਾਇਰੈਕਸ਼ਨ ਵਿੱਚ ਬਣੀ ਆਜ ਕਾ ਅਰਜੁਨ ਵੀ ਕਾਫੀ ਹਿੱਟ ਰਹੀ ਹੈ।'