ਨਵੀਂ ਦਿੱਲੀ, 16 ਮਾਰਚ 2020 - ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੀ ਕੋਸ਼ਿਸ਼ ਵਿੱਚ, 19 ਮਾਰਚ ਤੋਂ 31 ਮਾਰਚ ਤੱਕ ਫਿਲਮਾਂ, ਟੀਵੀ ਅਤੇ ਵੈੱਬ ਸੀਰੀਜ਼ ਲਈ ਕਿਸੇ ਵੀ ਸ਼ੂਟਿੰਗ ਦੀ ਆਗਿਆ ਨਹੀਂ ਦਿੱਤੀ ਜਾਏਗੀ।
ਇਹ ਫੈਸਲਾ ਭਾਰਤ ਵਿੱਚ ਵੱਖ-ਵੱਖ ਫਿਲਮੀ ਸੰਸਥਾਵਾਂ ਦੀ ਸਾਂਝੀ ਮੀਟਿੰਗ ਵਿੱਚ ਲਿਆ ਗਿਆ। ਸਥਿਤੀ ਦੀ ਜਾਂਚ ਤੋਂ ਬਾਅਦ ਮੁੜ ਸ਼ੂਟਿੰਗ ਸ਼ੁਰੂ ਕਰਨ ਦਾ ਫ਼ੈਸਲਾ 30 ਮਾਰਚ ਤੋਂ ਬਾਅਦ ਲਿਆ ਜਾਵੇਗਾ।