ਲੁਧਿਆਣਾ, 24 ਜੂਨ 2020 – ਲੁਧਿਆਣਾ ਤੋਂ ਐੱਮ ਪੀ ਸ. ਰਵਨੀਤ ਸਿੰਘ ਬਿੱਟੂ ਵੱਲੋਂ ਪੰਜਾਬੀ ਗਾਇਕ ਦਲਜੀਤ ਦੁਸਾਂਝ ਅਤੇ ਜੈਜ਼ੀ ਬੀ ਖ਼ਿਲਾਫ਼ ਪਰਚਾ ਦਰਜ ਕਰਨ ਦੇ ਮੁੱਦੇ ਉੱਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਕਿਹਾ ਕਿ ਅਸੀਂ ਪਰਚਿਆਂ ਦੀ ਰਾਜਨੀਤੀ 'ਚ ਨਹੀਂ ਪੈਣਾ ਚਾਹੁੰਦੇ। ਇਸ ਕੰਮ ਦੇ ਲਈ ਸਟੇਟ ਅਤੇ ਕੇਂਦਰੀ ਏਜੰਸੀਆਂ ਹਨ ਉਹ ਇਹ ਸਭ ਕੰਮ ਦੇਖ ਰਹੀਆਂ ਹਨ।
ਅੱਗੇ ਢਿਲੋਂ ਨੇ ਕਿਹਾ ਕਿ ਸਭ ਨੂੰ ਆਪਣੇ ਵਿਚਾਰ ਰੱਖਣ ਦੀ ਖੁੱਲ੍ਹ ਹੈ ਖਾਸਕਰ ਸਿੰਗਰ ਆਪਣੇ ਗੀਤਾਂ ਰਾਹੀਂ ਆਪਣੀ ਗੱਲ ਰੱਖ ਸਕਦੇ ਹਨ। ਫਿਰ ਢਿੱਲੋਂ ਨੇ ਦਿਲਜੀਤ ਦੇ ਗੀਤ 'ਰੰਗਰੂਟ' ਬਾਰੇ ਕਿਹਾ ਜੋ ਕਿ ਫਿਲਮ '1984' 'ਚ ਗਾਇਆ ਗਿਆ ਸੀ ਢਿੱਲੋਂ ਨੇ ਕਿਹਾ ਕਿ ਇਹ ਗੀਤ 1984 ਦੇ ਹਾਲਾਤਾਂ ਨੂੰ ਬਿਆਨ ਕਰਦਾ ਹੈ। ਜਿਹੜਾ ਕਿ ਕੌੜਾ ਸੱਚ ਹੈ ਜਿਸ ਤੋਂ ਭੱਜਿਆ ਨਹੀਂ ਜਾ ਸਕਦਾ। ਜਿਸ ਨੂੰ ਗੱਲਬਾਤ ਕਰਕੇ ਹੀ ਹੱਲ ਕੀਤਾ ਜਾ ਸਕਦਾ ਹੈ। ਜਿਨ੍ਹਾਂ ਅਸੀਂ ਇਸ ਨੂੰ ਪਰਚਿਆਂ ਨਾਲ ਦਬਾਉਣ ਦੀ ਗੱਲ ਕਰਾਂਗੇ ਇਹ ਉਨ੍ਹਾਂ ਹੀ ਅੱਗੇ ਆਵੇਗਾ।
ਅੱਗੇ ਉਨ੍ਹਾਂ ਨੇ ਕੀ ਕਿਹਾ ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿਕ ਕਰੋ...
https://www.facebook.com/BabushahiDotCom/videos/268347514419215/