ਨਵੀਂ ਦਿੱਲੀ, 25 ਜੂਨ 2020 - ਦਿੱਲੀ ਦੀ ਇੱਕ 16 ਸਾਲ ਦੀ ਟਿਕ-ਟਾਕ ਸਟਾਰ ਲੜਕੀ ਸੀਆ ਕੱਕੜ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 16 ਸਾਲ ਦੀ ਸੀਆ ਕੱਕੜ ਨੇ ਖੁਦਕੁਸ਼ੀ ਕਿਉਂ ਕੀਤੀ ਹੈ ਇਸ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਸੀਆ ਕੱਕੜ ਟਿਕ-ਟਾਕ 'ਤੇ ਕਾਫੀ ਪਾਪੂਲਰ ਸੀ।
ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਨੂੰ ਇੱਕ ਗੀਤ ਨੂੰ ਲੈ ਕੇ ਸੀਆ ਦੀ ਗੱਲ ਆਪਣੇ ਮੈਨੇਜਰ ਅਰਜੁਨ ਸਰੀਨ ਨਾਲ ਗੱਲ ਹੋਈ ਸੀ। ਉਸ ਵੱਲੋਂ ਖੁਦਕੁਸ਼ੀ ਕਰਨ 'ਤੇ ਉਸ ਦਾ ਮੈਨੇਜਰ ਵੀ ਹੈਰਾਨ ਹੈ ਅਤੇ ਉਸ ਨੇ ਦੱਸਿਆ ਕਿ ਸੀਆ ਠੀਕ ਸੀ ਅਤੇ ਉਹ ਪ੍ਰੇਸ਼ਾਨ ਵੀ ਨਹੀਂ ਲੱਗ ਰਹੀ ਸੀ, ਪਰ ਪਤਾ ਨਹੀਂ ਉਸ ਨੇ ਅਜਿਹਾ ਫੈਸਲਾ ਕਿਉਂ ਲਿਆ।