ਦਰਸ਼ਨ ਔਲਖ ਪੰਜ ਆਬ ਲਾਈਨ ਪ੍ਰੋਡਿਊਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਣੇ
ਮੁਹਾਲੀ, 10 ਅਗਸਤ, 2020 : ਦਰਸ਼ਨ ਔਲਖ ਪੰਜ ਆਬ ਲਾਈਨ ਪ੍ਰੋਡਿਊਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ ਹਨ।
ਇਥੇ ਹੋਈ ਜਨਰਲ ਬਾਡੀ ਮੀਟਿੰਗ ਦੌਰਾਨ ਲਾਲੀ ਗਿੱਲ ਚੇਅਰਮੈਨ ਚੁਣੇ ਗਏ ਹਨ ਜਦਕਿ ਜਰਨੈਲ ਸਿੰਘ ਮੀਤ ਪ੍ਰਧਾਨ, ਪ੍ਰਵੀਨ ਕੁਮਾਰ ਜਨਰਲ ਸਕੱਤਰ, ਅੰਤਰਿਕਸ਼ ਖਜ਼ਾਨਚੀ, ਬਲਬੀਰ ਸਿੰਘ ਵਿੱਤ ਸਕੱਤਰ, ਕਰਨ ਗਿੱਲ ਐਫ ਵਿੱਤ ਸਕੱਤਰ, ਸੁਰਿੰਦਰ ਚੌਧਰੀ ਵਿਸ਼ੇਸ਼ ਸਕੱਤਰ ਅਤੇ ਅੰਮ੍ਰਿਤਪਾਲ ਸਿੰਘ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ ਜਦਕਿ ਕੁਲਬੀਰ ਸਿੰਘ, ਦਵਿੰਦਰ ਸਿੰਘ, ਬੰਟੂ ਖੰਨਾ, ਸਵਰਨ ਸਿੰਘ, ਓਂਕਾਰ ਸਿੰਘ ਤੇ ਸਿਮਰ ਨੂੰ ਕਾਰਜਕਾਰਨੀ ਕਮੇਟੀ ਦਾ ਮੈਂਬਰ ਚੁਣਿਆ ਗਿਆ।
ਇਸ ਮੀਟਿੰਗ ਵਿਚ ਹੋਰ ਮਸਲੇ ਵੀ ਵਿਚਾਰੇ ਗਏ ਤੇ ਮੰਗ ਕੀਤੀ ਗਈ ਕਿ ਸਿੰਗਲ ਵਿੰਡੋ ਪਰਮੀਸ਼ਨ ਸ਼ੁਰੁ ਕੀਤੀ ਜਾਵੇ, ਉੱਤਰ ਭਾਰਤ ਵਿਚ ਸ਼ੂਟਿੰਗ ਕਰਨ ਵਾਲਿਆਂ ਨੂੰ ਐਸੋਸੀਏਸ਼ਨ ਦੇ ਰਜਿਸਟਰਡ ਲਾਈਨ ਪ੍ਰੋਡਿਊਸਰ ਬਣਨਾ ਪਵੇਗਾ। ਇਹ ਵੀ ਫੈਸਲਾ ਕੀਤਾ ਗਿਆ ਕਿ ਐਸੋਸੀਏਸ਼ਨ ਦੇ ਮੈਂਬਰਾਂ ਦ ਬੀਮਾ ਕਰਵਾਇਆ ਜਾਵੇ। ਇਸ ਤੋਂ ਇਲਾਵਾ ਸ਼ੂਟਿੰਗ ਕਰਨ ਵੇਲੇ ਦਰਪੇਸ਼ ਹੋਰ ਮੁਸ਼ਕਿਲਾਂ 'ਤੇ ਵੀ ਚਰਚਾ ਕੀਤੀ ਗਈ। ਮੀਟਿੰਗ ਵਿਚ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਤੋਂ ਵੱਡੀ ਗਿਣਤੀ 'ਚ ਪ੍ਰੋਡਿਊਸਰਾਂ ਨੇ ਭਾਗ ਲਿਆ।