ਮੁੰਬਈ, 13 ਅਗਸਤ 2020 - ਬਾਲੀਵੁਡ ਸਟਾਰ ਜੋੜੀ ਕਰੀਨਾ ਕਪੂਰ ਤੇ ਸੈਫ ਅਲੀ ਖਾਨ ਦੇ ਘਰ ਜਲਦ ਹੀ ਨਵਾਂ ਮਹਿਮਾਨ ਆਉਣ ਵਾਲਾ ਹੈ। ਜਿਸ ਬਾਰੇ ਕਰੀਨਾ ਕਪੂਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਪਾ ਕੇ ਦੱਸਿਆ ਹੈ। ਜਿਸ 'ਚ ਉਨ੍ਹਾਂ ਨੇ ਲਿਖਿਆ ਹੈ ਕਿ "ਸਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਇੱਕ ਹੋਰ ਮੈਂਬਰ ਬਹੁਤ ਜਲਦੀ ਸਾਡੇ ਘਰ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਪਿਆਰ ਅਤੇ ਦੁਵਾਵਾਂ ਲਈ ਆਪ ਸਭ ਦਾ ਧੰਨਵਾਦ।"
ਤੁਹਾਨੂੰ ਦੱਸ ਦੇਈਏ ਕਿ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਦਾ ਵਿਆਹ 16 ਅਕਤੂਬਰ 2012 'ਚ ਵਿਆਹ ਹੋਇਆ ਸੀ, ਤੇ ਉਨ੍ਹਾਂ ਦੇ ਘਰ 20 ਦਸੰਬਰ, 2016 ਨੂੰ ਉਨ੍ਹਾਂ ਦੇ ਪਹਿਲੇ ਬੱਚੇ ਤੈਮੂਰ ਅਲੀ ਖਾਨ ਨੇ ਜਨਮ ਲਿਆ ਸੀ। ਹੁਣ ਕਰੀਨਾ ਕਪੂਰ ਫਿਰ ਤੋਂ ਪ੍ਰੈਗਨੇਂਟ ਹੈ।