ਬੈਂਗਲੁਰੂ, 4 ਸਤੰਬਰ 2020 - ਕੰਨੜ ਫਿਲਮਾਂ ਦੀ ਪ੍ਰਸਿੱਧ ਅਭਿਨੇਤਰੀ ਰਾਗਿਨੀ ਦਿਵੇਦੀ ਨੂੰ ਕਰਨਾਟਕ ਦੀ ਕੇਂਦਰੀ ਕ੍ਰਾਈਮ ਬ੍ਰਾਂਚ (ਸੀਸੀਬੀ) ਨੇ ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਰਾਗਿਨੀ ਦੇ ਬੈਂਗਲੁਰੂ ਸਥਿਤ ਘਰ 'ਚ ਅੱਜ ਕ੍ਰਾਇਮ ਬਰਾਂਚ ਵਲੋਂ ਛਾਪਾ ਮਾਰਿਆ ਗਿਆ ਸੀ। ਡਰਗਜ਼ ਦੀ ਸਪਲਾਈ, ਇਸਤੇਮਾਲ ਤੇ ਖਰੀਦ ਫਰੋਖਤ ਦੇ ਮਾਮਲੇ ਵਿਚ ਰਾਗਿਨੀ ਤੋਂ ਟੀਮ ਪੁੱਛ ਗਿੱਛ ਕਰ ਰਹੀ ਹੈ।
ਬੈਂਗਲੁਰੂ ਦੇ ਜ਼ੁਆਇਟ ਪੁਲਿਸ ਕਮਿਸ਼ਨਰ ਸੰਦੀਪ ਪਾਟਿਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ, “ਅਸੀਂ ਰਾਗੀਨੀ ਨੂੰ ਪਾਬੰਦੀਸ਼ੁਦਾ ਨਸ਼ਿਆਂ ਦੀ ਵਰਤੋਂ ਵਿੱਚ ਉਸਦੀ ਕਥਿਤ ਸ਼ਮੂਲੀਅਤ ਅਤੇ ਨਸ਼ਾ ਤਸਕਰਾਂ ਨਾਲ ਸਬੰਧਾਂ ਦੀ ਜਾਂਚ ਕਰਨ ਲਈ ਗ੍ਰਿਫ਼ਤਾਰ ਕੀਤਾ ਹੈ।”
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੁਲਿਸ ਵੱਲੋਂ ਇੱਕ ਲੇਡੀ ਪੁਲਿਸ ਇੰਸਪੈਕਟਰ ਸਣੇ ਸ਼ਹਿਰ ਦੇ ਉੱਤਰੀ ਪਾਸੇ ਯੇਲਹੰਕਾ ਵਿਖੇ ਉਸ ਦੇ ਫਲੈਟ ਤੇ ਛਾਪਾ ਮਾਰਿਆ ਸੀ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਉਸ ਦੇ ਘਰ ਵਿੱਚ ਪਾਬੰਦੀਸ਼ੁਦਾ ਨਸ਼ੀਲਾ ਪਦਾਰਥ ਰੱਖਿਆ ਹੋਇਆ ਹੈ ਜਾਂ ਨਹੀਂ।
ਪਾਟਿਲ ਨੇ ਕਿਹਾ, “ਰਾਗਿਨੀ ਨੂੰ ਕਈ ਮਹੀਨਿਆਂ ਦੌਰਾਨ ਸ਼ਹਿਰ ਦੀਆਂ ਰੇਵ ਪਾਰਟੀਆਂ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਬਾਰੇ ਉਸਦੀ ਹਿਰਾਸਤ ਵਿਚ ਪੁੱਛਗਿੱਛ ਲਈ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ।”