ਮੋਹਾਲੀ, 8 ਸਤੰਬਰ 2020 ਸੋਸ਼ਲ ਮੀਡੀਆ 'ਤੇ ਇੱਕ ਅਸ਼ਲੀਲ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਤੇ ਪੰਜਾਬੀ ਅਦਾਕਾਰਾ ਮੈਂਡੀ ਤੱਖਰ ਦੇ ਚਿਹਰੇ ਨੂੰ ਦਿਖਾਇਆ ਗਿਆ ਹੈ ਅਤੇ ਲੱਗ ਰਿਹਾ ਹੈ ਕਿ ਇਸ ਵੀਡੀਓ ‘ਤੇ ਮੈਂਡੀ ਦਾ ਚਿਹਰਾ ਮੋਰਫ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅਸ਼ਲੀਲ ਵੈਬਸਾਈਟਾਂ 'ਤੇ ਅਣਪਛਾਤੀ ਸੰਸਥਾਵਾਂ ਵੱਲੋਂ ਇਸ ਵੀਡੀਓ ਨੂੰ ਅਪਲੋਡ ਕੀਤਾ ਗਿਆ ਹੈ।
ਵੀਡੀਓ 'ਚ ਸਾਫ ਪਤਾ ਚੱਲ ਰਿਹਾ ਹੈ ਵੀਡੀਓ 'ਚ ਮੈਂਡੀ ਤੱਖਰ ਨਹੀਂ ਹੈ, ਸ਼ੁਰੂ 'ਚ ਮੈਂਡੀ ਇਸ ਵੀਡੀਓ 'ਤੇ ਚੁੱਪ ਰਹੀ ਪਰ ਹੁਣ ਉਸ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਇਜ ਵੀਡੀਓ ਜਾਅਲੀ ਹੈ ਵੀਡੀਓ ਫੈਲਾਉਣ ਦੀ ਨਿੰਦਾ ਕੀਤੀ। ਜਿਸ ਤੋਂ ਬਾਅਦ ਮੈਂਡੀ ਨੇ ਇਸ ਮਾਮਲੇ 'ਤੇ ਕੇਸ ਦਰਜ ਕਰਵਾਇਆ ਹੈ ਅਤੇ ਮੋਹਾਲੀ ਦੇ ਸੁਹਾਣਾ ਥਾਣੇ ਦੀ ਪੁਲਿਸ ਵੱਲੋਂ ਐਫਆਈਆਰ ਟੈਕਨਾਲੋਜੀ ਐਕਟ 2000 ਦੀ ਧਾਰਾ 67 (ਏ), 67, 66 (ਈ) ਅਤੇ ਇੰਡੀਅਨ ਪੀਨਲ ਕੋਡ 1860 ਦੀ ਧਾਰਾ 509, 354 ਅਧੀਨ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਜਾਣਕਾਰੀ ਪੰਜ ਆਬ ਲਾਈਨ ਪ੍ਰੋਡਿਊਸਰ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਔਲਖ ਨੇ ਦਿੱਤੀ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੀ ਜਥੇਬੰਦੀ ਮੈਂਡੀ ਤੱਖਰ ਦੇ ਨਾਲ ਪੂਰੀ ਤਰ੍ਹਾਂ ਖੜੀ ਹੈ।