ਮੋਹਾਲੀ, 9 ਸਤੰਬਰ 2020 - ਕੰਗਣਾ ਰਨੌਤ ਮੁੰਬਈ ਜਾਣ ਲਈ ਮੋਹਾਲੀ ਏਅਰਪੋਰਟ ਪਹੁੰਚ ਚੁੱਕੀ ਹੈ ਅਤੇ ਜਲਦੀ ਹੀ ਉਹ ਇੱਥੋਂ ਮੁੰਬਈ ਲਈ ਰਵਾਨਾ ਹੋ ਜਾਵੇਗੀ।
ਤੁਹਾਨੂੰ ਦੱਸ ਦੇਈਏ ਕਿ ਕੰਗਣਾ ਰਨੌਤ ਅੱਜ ਸੰਜੇ ਰਾਉਤ ਨਾਲ ਚੱਲ ਰਹੇ ਟਕਰਾਅ ਦੌਰਾਨ ਮੁੰਬਈ ਜਾ ਰਹੀ ਹੈ। ਸੰਜੇ ਰਾਉਤ ਨੇ ਕੰਗਣਾ 'ਤੇ ਇੱਕ ਆਰਟੀਕਲ ਜ਼ਰੀਏ ਮੁੰਬਈ ਪੁਲਿਸ ਦਾ ਅਕਸ ਖ਼ਰਾਬ ਕਰਨ ਦੇ ਇਲਜ਼ਾਮ ਲਾਏ ਸਨ। ਸੰਜੇ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਸਨੂੰ ਮੁੰਬਈ ਪੁਲਿਸ 'ਤੇ ਭਰੋਸਾ ਨਹੀਂ ਤਾਂ ਉਹ ਮੁੰਬਈ ਨਾ ਆਵੇ। ਜਿਸ ਦੇ ਜਵਾਬ ਵਜੋਂ ਕੰਗਣਾ ਨੇ ਕਿਹਾ ਸੀ ਕਿ ਉਹ ਮੁੰਬਈ ਆਏਗੀ ਜੇ ਕੋਈ ਰੋਕ ਸਕਦਾ ਹੈ ਤਾਂ ਰੋਕ ਲਵੇ ਅਤੇ ਉਹ ਹੁਣ ਮੋਹਾਲੀ ਏਅਰਪੋਰਟ ਪਹੁੰਚ ਚੁੱਕੀ ਹੈ ਅਤੇ ਜਲਦੀ ਹੀ ਮੁੰਬਈ ਲਈ ਰਵਾਨਾ ਹੋ ਜਾਵੇਗੀ।
ਟਵੀਟ ਦੀ ਵੀਡਿਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
https://twitter.com/ANI/status/1303566411571187712